Punjab

ਪੰਜਾਬ ‘ਚ ਘਟਿਆ ਪ੍ਰਦੂਸ਼ਣ, ਅੰਮ੍ਰਿਤਸਰ-ਚੰਡੀਗੜ੍ਹ ‘ਚ ਸਥਿਤੀ ਚਿੰਤਾਜਨਕ, AQI 200 ਤੋਂ ਹੇਠਾਂ ਡਿੱਗਿਆ

ਮੁਹਾਲੀ : ਲੰਘੇ ਕੱਲ੍ਹ ਪੰਜਾਬ ਨੂੰ ਪ੍ਰਦੂਸ਼ਨ ਤੋਂ ਥੋੜੀ ਰਾਹਤ ਮਿਲੀ ਹੈ। ਚੰਡੀਗੜ੍ਹ ਅਤੇ ਅੰਮ੍ਰਿਤਸਰ ਨੂੰ ਛੱਡ ਕੇ ਸਾਰੇ ਸ਼ਹਿਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 200 ਤੋਂ ਹੇਠਾਂ ਡਿੱਗ ਗਿਆ। ਚੰਡੀਗੜ੍ਹ ਸਮੇਤ ਪੰਜਾਬ ਦੇ ਸ਼ਹਿਰਾਂ ‘ਚ ਨਵੰਬਰ ਮਹੀਨੇ ‘ਚ ਠੰਡ ਦਾ ਅਸਰ ਦੇਖਣ ਨੂੰ ਨਹੀਂ ਮਿਲੇਗਾ। ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ ਮੌਸਮ ‘ਚ ਬਦਲਾਅ ਅਤੇ ਵਾਤਾਵਰਨ ‘ਚ ਪ੍ਰਦੂਸ਼ਣ ਨੂੰ ਦੇਖਦੇ ਹੋਏ ਪੰਜਾਬ ‘ਚ ਸਕੂਲਾਂ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਮੁਤਾਬਕ ਪੰਜਾਬ ਵਿੱਚ ਪ੍ਰਦੂਸ਼ਣ ਵਿੱਚ ਮਾਮੂਲੀ ਰਾਹਤ ਮਿਲੀ ਹੈ। ਅਜਿਹਾ ਪੰਜਾਬ ਵਿੱਚ ਚੱਲ ਰਹੀ ਹਵਾ ਕਾਰਨ ਹੋਇਆ ਹੈ। ਪਰ ਇਹ ਰਾਹਤ ਫਿਲਹਾਲ ਅਸਥਾਈ ਹੈ। ਪੂਰੀ ਰਾਹਤ ਲਈ ਹਰ ਕੋਈ ਅਜੇ ਵੀ ਮੀਂਹ ਦਾ ਇੰਤਜ਼ਾਰ ਕਰ ਰਿਹਾ ਹੈ। ਪਰ, ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਨਵੰਬਰ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਰਹਿੰਦੀ ਹੈ।

ਐਤਵਾਰ ਸ਼ਾਮ 4 ਵਜੇ ਦੇ ਬੁਲੇਟਿਨ ਅਨੁਸਾਰ ਅੰਮ੍ਰਿਤਸਰ ਦਾ AQI 263 ਅਤੇ ਚੰਡੀਗੜ੍ਹ ਦਾ 223 ਹੈ। ਭਾਵ ਦੋਵੇਂ ਸ਼ਹਿਰ ਅਜੇ ਵੀ ਔਰੇਂਜ ਸ਼੍ਰੇਣੀ ਵਿੱਚ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ‘ਚ ਵੀ ਕਮੀ ਆਈ ਹੈ ਅਤੇ ਦੋਵੇਂ ਰੈੱਡ ਜ਼ੋਨ ਤੋਂ ਬਾਹਰ ਆਉਣ ‘ਚ ਕਾਮਯਾਬ ਰਹੇ ਹਨ।