ਬਿਉਰੋ ਰਿਪੋਰਟ – ਪਰਾਲੀ ਦੀਆਂ ਘਟਨਾਵਾਂ (Stubble Burning) ਇਸ ਸਾਲ ਭਾਵੇਂ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਆ ਰਹੀਆਂ ਹਨ ਪਰ ਦਿਵਾਲੀ ਦੀ ਰਾਤ ਪਰਾਲੀ ਸਾੜਨ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਕੋ ਰਾਤ ਹੀ ਪਰਾਲੀ ਸਾੜਨ ਦੀਆਂ ਕੁੱਲ 587 ਘਟਨਾਵਾਂ ਸਾਹਮਣੇ ਆਈਆਂ ਹਨ। ਦਿਵਾਲੀ ਦੀ ਰਾਤ ਨੂੰ ਏਅਰ ਕਵਾਲਿਟੀ ਇੰਡੈਕਸ (AQI) ਵਿਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਵਿਚ ਅੰਮ੍ਰਿਤਸਰ (Amritsar) ਵਿਚ ਏਅਰ ਕਵਾਲਿਟੀ ਇੰਡੈਕਸ ਦਿਵਾਲੀ ਦੀ ਰਾਤ ਨੂੰ 582 ਦਰਜ ਕੀਤਾ ਗਿਆ ਹੈ।
ਇਸ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਾਹਿਰਾਂ ਨੇ ਕਿਹਾ ਕਿ ਇਹ ਅੰਕੜਾ ਆਉਂਦੇ ਦਿਨਾਂ ਵਿਚ ਹੋਰ ਵਧ ਸਕਦਾ ਹੈ ਕਿਉਂਕਿ ਹੁਣ ਕਣਕ ਦੀ ਬਿਜਾਈ ਜ਼ੋਰਾਂ ‘ਤੇ ਹੈ ਅਤੇ ਕਿਸਾਨ ਖੇਤ ਨੂੰ ਤਿਆਰ ਕਰਨ ਲਈ ਪਰਾਲੀ ਸਾੜ ਰਹੇ ਹਨ। ਪਰਾਲੀ ਸਾੜਨ ਦੇ ਹੁਣ ਤੱਕ 3537 ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ – ਕੈਨੇਡਾ ਨੇ ਭਾਰਤ ਨੂੰ ਕਿਹਾ ‘ਦੁਸ਼ਮਣ ਦੇਸ਼’, ਇਨ੍ਹਾਂ ਦੇਸ਼ਾਂ ਨਾਲ ਲਿਆ ਨਾਮ