ਬਿਉਰੋ ਰਿਪੋਰਟ: ਜੰਮੂ-ਕਸ਼ਮੀਰ ਦੇ ਬਡਗਾਮ ਦੇ ਮਜ਼ਾਮਾ ਪਿੰਡ ਵਿੱਚ ਅੱਤਵਾਦੀਆਂ ਨੇ ਦੋ ਗੈਰ-ਕਸ਼ਮੀਰੀ ਲੋਕਾਂ ਨੂੰ ਗੋਲ਼ੀ ਮਾਰ ਦਿੱਤੀ ਹੈ। ਦੋਵੇਂ ਜ਼ਖਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੀ ਪਛਾਣ ਸੰਜੇ ਅਤੇ ਉਸਮਾਨ ਵਜੋਂ ਹੋਈ ਹੈ। ਦੋਵੇਂ ਯੂਪੀ ਦੇ ਸਹਾਰਨਪੁਰ ਦੇ ਰਹਿਣ ਵਾਲੇ ਹਨ। ਉਹ ਬਡਗਾਮ ਵਿੱਚ ਜਲ ਜੀਵਨ ਪ੍ਰੋਜੈਕਟ ਵਿੱਚ ਕੰਮ ਕਰ ਰਹੇ ਸਨ।
ਪਿਛਲੇ 12 ਦਿਨਾਂ ’ਚ ਜੰਮੂ-ਕਸ਼ਮੀਰ ’ਚ ਗੈਰ-ਕਸ਼ਮੀਰੀ ਲੋਕਾਂ ’ਤੇ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਗੰਦਰਬਲ ਜ਼ਿਲ੍ਹੇ ਦੇ ਗਗਨਗੀਰ ਇਲਾਕੇ ’ਚ ਅੱਤਵਾਦੀਆਂ ਨੇ 7 ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਨ੍ਹਾਂ ’ਚੋਂ ਇੱਕ ਡਾਕਟਰ ਦੀ ਪਛਾਣ ਸ਼ਾਹਨਵਾਜ਼ ਅਹਿਮਦ ਵਜੋਂ ਹੋਈ ਹੈ।
ਇਸ ਤੋਂ ਪਹਿਲਾਂ 16 ਅਕਤੂਬਰ ਨੂੰ ਸ਼ੋਪੀਆਂ ’ਚ ਅੱਤਵਾਦੀਆਂ ਨੇ ਇਕ ਗੈਰ-ਸਥਾਨਕ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ।