ਬਿਉਰੋ ਰਿਪੋਰਟ – ਕੈਨੇਡਾ (Canada) ਦੀ ਸੱਤਾਧਾਰੀ ਪਾਰਟੀ ਲਿਬਰਲ(Liberal) ਦੇ ਭਾਰਤ ਦੇ ਨਾਲ ਖਰਾਬ ਸਬੰਧਾਂ ਤੋਂ ਬਾਅਦ ਹੁਣ ਵਿਰੋਧੀ ਧਿਰ ਕਨਜ਼ਰਵੇਟਿਵ ਪਾਰਟੀ (Conservative Party) ਨੇ ਵੀ ਵੱਡਾ ਫੈਸਲਾ ਲਿਆ ਹੈ । ਪਾਰਟੀ ਨੇ ਭਾਰਤ ਦੇ ਨਾਲ ਚੱਲ ਰਹੇ ਤਣਾਅ ਦੇ ਵਿਚਾਲੇ ਪਾਰਲੀਮੈਂਟ ਹਿੱਲ ਵਿੱਚ 23 ਸਾਲਾਂ ਤੋਂ ਚੱਲ ਰਹੇ ਦੀਵਾਲੀ ਜਸ਼ਨ ਨੂੰ ਰੱਦ ਕਰ ਦਿੱਤਾ ਹੈ । ਇਸ ‘ਤੇ ਹਿੰਦੂ ਭਾਈਚਾਰੇ ਨੇ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਆਗੂ ਵਿਰੋਧੀ ਧਿਰ ਪ੍ਰੀਏਰ ਪੋਇਲੀਵਰ (Pierre Poilievre) ਤੋਂ ਮੁਆਫ਼ੀ ਦੀ ਮੰਗ ਕੀਤੀ ਹੈ । ਹਾਲਾਂਕਿ ਹੁਣ ਇਹ ਜਸ਼ਨ ਨੂੰ ਲਿਬਰਲ ਪਾਰਟੀ ਦੇ ਐੱਮਪੀ ਵੱਲੋਂ ਮਨਾਇਆ ਜਾਵੇਗਾ ।
ਓਵਰਸੀਜ਼ ਫਰੈਂਡ ਆਫ ਇੰਡੀ ਕੈਨੇਡਾ (Overseas Friends of India Canada)ਦੇ ਪ੍ਰਧਾਨ ਸ਼ਿਵ ਭਾਸਕਰ ਨੇ ਆਗੂ ਵਿਰੋਧੀ ਧਿਰ ਪ੍ਰੀਏਰ ਪੋਇਲੀਵਰ ਨੂੰ ਖੁੱਲੀ ਚਿੱਠੀ ਲਿਖ ਕੇ ਆਪਣਾ ਵਿਰੋਧ ਜਤਾਉਂਦੇ ਹੋਏ ਕਿਹਾ ਅਜਿਹੇ ਨਾਜ਼ੁਕ ਸਮੇਂ ‘ਤੇ ਭਾਰਤੀ-ਕੈਨੇਡੀਅਨਾਂ ਨੂੰ ਇੱਕ ਸਾਫ ਸੰਦੇਸ਼ ਦਿੱਤਾ ਹੈ,ਕਿ ਸਾਨੂੰ ਸਾਥੀ ਕੈਨੇਡੀਅਨਾਂ ਵਜੋਂ ਨਹੀ ਬਲਕਿ ਬਾਹਰੀ ਲੋਕਾਂ ਵਜੋਂ ਦੇਖਿਆ ਜਾ ਰਿਹਾ ਹੈ ਜੋ ਕਿਸੇ ਨਾ ਕਿਸੇ ਤਰ੍ਹਾਂ ਇਸ ਦੇਸ਼ ਦੀਆਂ ਰਾਜਨੀਤਿਕ ਕਾਰਵਾਈਆਂ ਨਾਲ ਜੁੜੇ ਹੋਏ ਹਨ । ਅਸੀਂ ਕਨਜ਼ਰਵੇਟਿਵ ਪਾਰਟੀ ਕੋਲੋ ਮੁਆਫ਼ੀ ਦੀ ਮੰਗ ਕਰਦੇ ਹਾਂ ਜਿਸ ਤਰ੍ਹਾਂ ਅਚਾਨਕ ਮੌਜੂਦਾ ਰਿਸ਼ਤਿਆਂ ਦੀ ਵਜ੍ਹਾ ਕਰਕੇ ਸਾਨੂੰ ਧੋਖਾ ਦਿੱਤਾ ਗਿਆ ਹੈ ।
ਪਾਰਲੀਮੈਂਟ ਹਿੱਲ ਵਿੱਚ ਦੀਵਾਲੀ ਸਮਾਗਮ ਦੀ ਸ਼ੁਰੂਆਤੀ 1998 ਵਿੱਚ ਕਨਜ਼ਰਵੇਟਿਵ ਪਾਰਟੀ ਦੇ ਐੱਮਪੀ ਦੀਪਕ ਓਬਰਾਏ ਵੱਲੋਂ ਸ਼ੁਰੂ ਕੀਤਾ ਗਿਆ ਸੀ,ਉਨ੍ਹਾਂ ਦੀ ਮੌਤ 2019 ਵਿੱਚ ਹੋਈ ਸੀ । ਉਸ ਤੋਂ ਬਾਅਦ ਇਹ ਸਮਾਗਮ ਕਨਜ਼ਰਵੇਟਿਵ ਪਾਰਟੀ ਦੇ ਐੱਮਪੀ ਟੋਬ ਡੋਬਰਟੀ ਵੱਲੋਂ ਪ੍ਰਬੰਧਕ ਕੀਤਾ ਜਾਂਦਾ ਸੀ । ਪਰ ਹੁਣ ਕਨਜ਼ਰਵੇਟਿਵ ਪਾਰਟੀ ਦੇ ਆਗੂ ਵਿਰੋਧੀ ਧਿਰ ਪ੍ਰੀਏਰ ਪੋਲੀਸੀਵਰ ਨੇ ਇਸ ਵਾਰ ਇਸ ਤੋਂ ਹੱਥ ਖਿੱਚ ਲਏ ਹਨ ਜਦਕਿ ਪਿਛਲੇ ਸਾਲ ਉਹ ਆਪ ਇਸ ਸਮਾਗਮ ਵਿੱਚ ਸ਼ਾਮਲ ਹੋਏ ਸਨ । ਹਾਲਾਂਕਿ ਪਾਰਟੀ ਵੱਲੋਂ ਹੁਣ ਤੱਕ ਦੀਵਾਲੀ ਸਮਾਗਮ ਨੂੰ ਕੈਂਸਲ ਕਰਨ ਦਾ ਕਾਰਨ ਨਹੀਂ ਦੱਸਿਆ ਗਿਆ ਹੈ । ਪਰ ਲਿਬਰਲ ਪਾਰਟੀ ਦੇ ਐੱਮਪੀ ਚੰਦਰਾ ਆਰਿਆ ਜੋਕਿ ਆਪਣੀ ਟਰੂਡੋ ਸਰਕਾਰ ਦੀ ਨੀਤੀਆਂ ਖਿਲਾਫ ਖੁੱਲ ਕੇ ਬੋਲ ਦੇ ਹਨ ਉਨ੍ਹਾਂ ਨੇ ਹੁਣ ਇਸ ਦੀਵਾਲੀ ਪ੍ਰੋਗਰਾਮ ਨੂੰ ਕੈਲਗਰੀ ਦੇ ਓਬਰਾਏ ਫਾਉਂਡੇਸ਼ਨ ਦੇ ਨਾਲ ਮਿਲਕੇ ਹੋਸਟ ਕਰਨ ਦਾ ਐਲਾਨ ਕੀਤਾ ਹੈ ।
ਓਬਰਾਏ ਫਾਉਂਡੇਸ਼ਨ ਦੇ ਚੇਅਰਪਰਸਨ ਸਾਬਕਾ ਐੱਮਪੀ ਦੀਪਕ ਓਬਰਾਏ ਦੀ ਧੀ ਪ੍ਰੀਤੀ ਓਬਰਾਏ ਨੇ ਕਿਹਾ ਅਸੀਂ ਪਾਰਲੀਮੈਂਟ ਹਿੱਲ ਵਿੱਚ 24ਵਾਂ ਦੀਵਾਲੀ ਸਮਾਗਮ ਜ਼ਰੂਰ ਪ੍ਰਬੰਧ ਕਰਾਗੇ,ਮੇਰੇ ਪਿਤਾ ਨੇ ਹਮੇਸ਼ਾ ਸਿਆਸਤ ਤੋਂ ਉੱਤੇ ਉੱਠ ਕੇ ਮਨੁੱਖਤਾ ਦੀ ਗੱਲ ਕੀਤੀ ਹੈ । ਉਨ੍ਹਾਂ ਨੇ ਕਿਹਾ ਚੰਦਰਾ ਆਰਿਆ ਨੇ ਹਮੇਸ਼ਾ ਇਸ ਸਮਾਗਮ ਵਿੱਚ ਵੱਧ ਚੜ ਕੇ ਹਿੱਸਾ ਲਿਆ ਹੈ ।