Punjab

ਮੁਹਾਲੀ ਬੇਅਦਬੀ ਮਾਮਲੇ ਵਿੱਚ ਨਵਾਂ ਮੋੜ ! ਜਾਣਕਾਰੀ ਦੇਣ ਵਾਲੀ ਹੀ ਨਿਕਲਿਆ ਮੁਲਜ਼ਮ

ਬਿਉਰੋ ਰਿਪੋਰਟ – ਮੁਹਾਲੀ ਦੇ ਨਿਆਂਗਾਓ ਵਿੱਚ ਹੋਏ ਬੇਅਦਬੀ ਮਾਮਲੇ ਵਿੱਚ ਹੈਰਾਨ ਕਰਨ ਵਾਲਾ ਨਵਾਂ ਮੋੜ ਆਇਆ ਹੈ । ਕਰਜ਼ ਨਾ ਚੁਕਾਉਣ ਅਤੇ ਕਰਜ਼ਦਾਰ ਤੋਂ ਬਚਨ ਲਈ ਇੱਕ ਸ਼ਖਸ ਨੇ ਬੇਅਦਬੀ ਦੀ ਘਟਨਾ ਨੂੰ ਅੰਦਾਜ ਦਿੱਤਾ । ਸਿਰਫ਼ ਇੰਨਾਂ ਹੀ ਨਹੀਂ ਫਿਰ ਆਪ ਹੀ ਬੇਅਦਬੀ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ । ਆਪਣੀ ਜਾਨ ਬਚਾਉਣ ਦੇ ਲਈ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ।

ਆਦਰਸ਼ ਨਗਰ ਦੇ ਰਹਿਣ ਵਾਲੇ ਮੁੱਖ ਮੁਲਜ਼ਮ ਸੰਦੀਪ ਨੇ ਦੱਸਿਆ ਕਿ ਡੇਰਾ ਬੱਸੀ ਵਿੱਚ ਉਸ ਨੇ ਜ਼ਮੀਨਦਾਰ ਤੋਂ ਪੰਜ ਲੱਖ ਠੇਕੇ ‘ਤੇ ਜ਼ਮੀਨ ਖਰੀਦੀ ਸੀ,ਹੁਣ ਉਸ ਨੇ 13 ਲੱਖ ਰੁਪਏ ਮੋੜ ਨੇ ਸਨ ਪਰ ਉਸ ਕੋਲ ਪੈਸੇ ਨਹੀਂ ਸੀ ਜ਼ਮੀਨਦਾਰ ਘਰ ਆਕੇ ਮਾਰਨ ਦੀ ਧਮਕੀ ਦੇ ਰਿਹਾ ਸੀ । ਬਚਨ ਦੇ ਲਈ ਉਸ ਨੇ ਗੁਟਕਾ ਸਾਹਿਬ ਕਿਸੇ ਦੁਕਾਨ ਤੋਂ ਖਰੀਦੇ ਅਤੇ ਆਪ ਹੀ ਅੰਗ ਪਾੜ ਦਿੱਤੇ ਅਤੇ ਮੁਹੱਲੇ ਵਿੱਚ ਸੁੱਟ ਦਿੱਤੇ ਤਾਂਕੀ ਪੁਲਿਸ ਦਾ ਪਹਿਰਾ ਲੱਗ ਜਾਵੇ,ਜ਼ਮੀਨਦਾਰ ਉਸ ਦਾ ਕੁਝ ਨਾ ਵਿਗਾੜ ਸਕੇ ।

ਸੰਦੀਪ ਦੀ ਇਹ ਹਰਕਤ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ ਬਲਕਿ ਹਿੰਸਾ ਭੜਕਾਉਣ ਵਾਲੀ ਵੀ ਹੈ । ਪੁਲਿਸ ਨੂੰ ਅਜਿਹਾ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦਾ ਹੈ ਜੋ ਆਪਣੇ ਹਿੱਤ ਕਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ।