International Punjab

ਅਮਰੀਕਾ ’ਚ ਪੰਜਾਬੀ ਨੌਜਵਾਨ ਦਾ ਬੇਰਹਮੀ ਨਾਲ ਕਤਲ! ਮਾਪਿਆਂ ਦੀ ਸੀ ਇਕਲੌਤੀ ਔਲਾਦ

ਬਿਉਰੋ ਰਿਪੋਰਟ: ਅਮਰੀਕਾ (America) ਵਿੱਚ ਪੰਜਾਬੀ ਨੌਜਵਾਨ (Punjabi Youth murder) ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਾਆ ਹੈ। ਮ੍ਰਿਤਕ ਦੀ ਪਹਿਚਾਣ ਅਰਮਾਨ ਸਿੰਘ ਵੜੈਚ ਵਜੋਂ ਹੋਈ ਹੈ। ਉਸ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ। ਅਰਮਾਨ ਸਮਾਣਾ ਦੇ ਪਿੰਡ ਕੁਤਬਨਪੁਰ ਦਾ ਰਹਿਣ ਵਾਲਾ ਸੀ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਡੇਢ ਸਾਲ ਪਹਿਲਾਂ ਲੱਖਾਂ ਰੁਪਏ ਖ਼ਰਚ ਕੇ ਅਮਰੀਕਾ ਦੇ ਕੈਲੀਫੋਨੀਆ ਸ਼ਹਿਰ ਕੰਮ ਦੀ ਤਲਾਸ਼ ਦੇ ਲਈ ਗਿਆ ਸੀ।

ਅਰਮਾਨ ਇਸ ਵੇਲੇ ਵਰਕ ਪਰਮਿਟ ’ਤੇ ਕੰਮ ਕਰ ਰਿਹਾ ਸੀ। ਜਦੋਂ ਉਹ ਰੈਸਟੋਰੈਂਟ ’ਤੇ ਖਾਣਾ ਖਾ ਰਿਹਾ ਸੀ ਤਾਂ ਅਣਪਛਾਤੇ ਗੈਂਗ ਨੇ ਉਸ ’ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਵਾਰਦਾਤ ਵਿੱਚ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਅਮਰੀਕਾ ਵਿੱਚ ਰਹਿੰਦੇ ਇੱਕ ਰਿਸ਼ਤੇਦਾਰ ਨੇ ਫੋਨ ’ਤੇ ਅਰਮਾਨ ਦੀ ਮੌਤ ਦੀ ਜਾਣਕਾਰੀ ਦਿੱਤੀ।

ਜਿਸ ਗੈਂਗ ਨੇ ਅਰਮਾਨ ਦਾ ਕਤਲ ਕੀਤਾ ਉਸ ਦੀ ਕੋਈ ਦੁਸ਼ਮਣੀ ਸੀ ਜਾਂ ਫਿਰ ਲੁੱਟ ਦੇ ਇਰਾਦੇ ਨਾਲ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਅਰਮਾਨ ਸਿੰਘ ਦੀ ਮੌਤ ਨਾਲ ਪੂਰੇ ਇਲਾਕੇ ਦੀ ਸੋਗ ਦੀ ਲਹਿਰ ਹੈ।