International

ਨਗਰ ਕੀਰਤਨ ਦੌਰਾਨ ਵੱਡੇ ਹਮਲੇ ਦਾ ਅਲਰਟ ! ਹਥਿਆਰ ਬੰਦ ਬਦਮਾਸ਼ਾਂ ਨੇ ਇੱਥੇ ਲੁਕਾਏ ਹਥਿਆਰ

ਬਿਉਰੋ ਰਿਪੋਰਟ – ਅਮਰੀਕਾ ਦੀ ਜਾਂਚ ਏਜੰਸੀ FBI ਨੇ ਕੈਲੀਫੋਨੀਆ ਦੇ ਯੂਬਾ ਸ਼ਹਿਰ ਵਿੱਚ ਨਗਰ ਕੀਰਤਨ ਨੂੰ ਲੈ ਕੇ ਵੱਡਾ ਅਲਰਟ ਜਾਰੀ ਕੀਤਾ ਹੈ। FBI ਨੇ ਕਿਹਾ 1 ਤੋਂ 3 ਨਵੰਬਰ ਦੇ ਵਿਚਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਜਾਏ ਜਾਣ ਵਾਲੇ ਨਗਰ ਕੀਰਤਨ ਦੌਰਾਨ ਹਿੰਸਾ ਹੋ ਸਕਦੀ ਹੈ।

FBI ਮੁਤਾਬਿਕ ਇਹ ਹਮਲਾ ਨਗਰ ਕੀਰਤਨ ਵਾਲੀ ਥਾਂ ਦੀ ਬਜਾਏ ਪਾਰਕਿੰਗ ਵਾਲੀ ਥਾਂ ‘ਤੇ ਹੋ ਸਕਦਾ ਹੈ ਜਿੱਥੇ ਸੰਗਤਾਂ ਦੀਆਂ ਗੱਡੀਆਂ ਖੜੀਆਂ ਹੋਣਗੀਆਂ। ਜਾਣਕਾਰੀ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਹਮਲੇ ਦੇ ਲਈ ਕੈਨੇਡਾ ਅਤੇ ਅਮਰੀਕਾ ਤੋਂ ਗਰੁੱਪ ਪਹੁੰਚ ਰਿਹਾ ਹੈ।

ਜਾਣਕਾਰੀ ਮੁਤਾਬਿਕ ਹਮਲੇ ਵਿੱਚ ਵਰਤੇ ਜਾਣ ਵਾਲੇ ਹਥਿਆਰ 1 ਤੋਂ 2 ਦਿਨ ਪਹਿਲਾਂ ਪਾਰਕਿੰਗ ਵਾਲੀ ਥਾਂ ਕਾਰ ਜਾਂ ਕਿਸੇ ਹੋਰ ਥਾਂ ‘ਤੇ ਲੁਕਾਏ ਜਾਣਗੇ ਤਾਂ ਕੀ ਹਮਲੇ ਵਾਲੀ ਥਾਂ ਹਥਿਆਰ ਲਿਜਾਉਣ ਵੇਲੇ ਹਮਲਾਵਰ ਫੜੇ ਨਾ ਜਾਣ। ਇਸ ਤੋਂ ਪਹਿਲਾਂ ਵੀ FBI ਅਤੇ ਅਮਰੀਕਾ ਏਜੰਸੀਆਂ ਵੱਲੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਖਬਰਾਂ ਆ ਚੁੱਕਿਆ ਹਨ।