ਬਿਉਰੋ ਰਿਪੋਰਟ – ਮੁਹਾਲੀ (Mohali) ਵਿੱਚ ਸੋਮਵਾਰ ਦੀ ਸਵੇਰ 2 ਪਰਿਵਾਰਾਂ ਲਈ ਕਾਲ ਬਣ ਕੇ ਆਈ ਹੈ । ਤੇਜ਼ ਰਫਤਾਰ ਫਾਰਚੂਨਰ ਕਾਰ (fortuner car) ਨੇ ਸਕੋਡਾ ਕਾਰ (skoda car) ਨੂੰ ਜ਼ਬਰਦਸਤ ਟੱਕਰ ਮਾਰੀ । ਹਾਦਸੇ ਵਿੱਚ ਸਕੋਡਾ ਕਾਰ ਸਵਾਰ 2 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਫਾਰਚੂਨਰ ਕਾਰ ਸਵਾਰ ਦੁਰਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ।
ਮ੍ਰਿਤਕਾਂ ਦੀ ਪੱਛਾਣ ਰਾਜਾ ਸਿੰਘ ਢਿੱਲੋਂ ਅਤੇ ਦਲਜੀਤ ਸਿੰਘ ਵਜੋਂ ਹੋਈ ਹੈ । ਦੋਵੇਂ ਮ੍ਰਿਤਕ ਤਪਾ ਦੇ ਰਹਿਣ ਵਾਲੇ ਸਨ । ਜਿਵੇਂ ਖ਼ਬਰ ਦੋਵਾਂ ਦੇ ਪਰਿਵਾਰਾਂ ਤੱਕ ਪਹੁੰਚੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ।
ਪੁਲਿਸ ਫਾਰਚੂਨਰ ਕਾਰ ਦੇ ਡਰਾਈਵਰ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ,ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਹਾਦਸਾ ਇੰਨਾਂ ਜ਼ਿਆਦਾ ਭਿਆਨਕ ਸੀ ਕਿ ਸਕੋਡਾ ਕਾਰ ਜਿਸ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੋਈ ਉਸ ਵਿੱਚ ਬੈਠੇ ਲੋਕਾਂ ਦਾ ਬਚਣਾ ਮੁਸ਼ਕਿਲ ਸੀ । ਲੋਕਾਂ ਦਾ ਕਹਿਣਾ ਹੈ ਕਿ ਫਾਰਚੂਨਰ ਗੱਡੀ ਰਫਤਾਰ ਬਹੁਤ ਹੀ ਜ਼ਿਆਦਾ ਤੇਜ਼ ਸੀ ।