ਬਿਉਰੋ ਰਿਪੋਰਟ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਨਵੇਂ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ (Akali Dal Spoksperson Daljeet Singh Cheema) ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇੰਟੈਲੀਜੈਂਸ (Intelligenc Report) ਦੀ ਝੂਠੀ ਰਿਪੋਰਟ ਪੇਸ਼ ਕਰਕੇ ਵਿਰੋਧੀ ਧਿਰ ਦੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ ਜੋ ਕਿ ਫਰਜ਼ੀ ਹੈ।
ਇੰਟੈਲੀਜੈਂਸ ਦੀ ਰਿਪੋਰਟ ਵਿੱਚ ਇਹ ਲਿਖਿਆ
ਦਲਜੀਤ ਚੀਮਾ ਨੇ ਇੰਟੈਲੀਜੈਂਸ ਰਿਪੋਰਟ ਦਾ ਵਾਇਰਲ ਦਸਤਾਵੇਜ਼ ਸਾਂਝਾ ਕੀਤਾ ਜਿਸ ਵਿੱਚ ਲਿਖਿਆ ਸੀ SGPC ਦੇ ਕੁੱਲ 148 ਮੈਂਬਰ ਹਨ ਜਿੰਨਾਂ ਵਿੱਚੋਂ 140 ਮੈਂਬਰ ਹਾਜ਼ਰ ਹੋਣਗੇ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਦੇ ਹੱਕ ਵਿੱਚ 57 ਅਤੇ ਅਕਾਲੀ ਸੁਧਾਰ ਲਹਿਰ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ 65 ਵੋਟਾਂ ਮਿਲਣਗੀਆਂ। 18 ਮੈਂਬਰ ਕਿਸੇ ਨੂੰ ਵੋਟ ਨਹੀਂ ਕਰਨਗੇ। ਰਿਪੋਰਟ ਦੀ ਕਾਪੀ ਨੂੰ cc ਕਰਦੇ ਹੋਏ OSD CM,ADGP ਇੰਟੈਲੀਜੈਂਸ ਨੂੰ ਦਿੱਤੀ ਗਈ ਹੈ। ਇਸ ਪੇਪਰ ਨੂੰ ਪੋਸਟ ਕਰਦੇ ਹੋਏ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਵਿਰੋਧੀਆਂ ‘ਤੇ ਤੰਜ ਕੱਸਿਆ ਹੈ।
ਬੀਬੀ ਜਗੀਰ ਕੌਰ ਜੀ ਨੂੰ ਪ੍ਰਧਾਨਗੀ ਚੋਣ ਵਿੱਚ ਜੇਤੂ ਦਿਖਾਉਂਣ ਲਈ ਇੰਟੈਲੀਜੈਂਸ ਦੀਆਂ ਝੂਠੀਆਂ ਰਿਪੋਰਟਾਂ ਸੋਸ਼ਲ ਮੀਡੀਆ ਵਿੱਚ ਪਾਉਣ ਵਾਲਿਆਂ ਨੂੰ ਸਨਿਮਰ ਬੇਨਤੀ ਹੈ ਕਿ ਅਸੀਂ ਵੀ ਸਰਕਾਰ ਵਿੱਚ ਲੰਮਾ ਸਮਾਂ ਰਹੇ ਹਾਂ।
ਇੰਟੈਲੀਜੈਂਸ ਦੀਆਂ ਰਿਪੋਰਟਾਂ ਦੀਆਂ ਈਮੇਲ ਕਾਪੀਆਂ ਇਸ ਤਰਾਂ ਮੁੱਖ ਮੰਤਰੀ ਦੇ ਓਐਸਡੀ ਵਗੈਰਾ ਨੂੰ ਨਹੀਂ ਜਾਂਦੀਆਂ ਅਤੇ ਨਾ ਹੀ… pic.twitter.com/oPllHrcYwZ
— Dr Daljit S Cheema (@drcheemasad) October 28, 2024
ਚੀਮਾ ਨੇ ਕਿਹਾ ‘ਬੀਬੀ ਜਗੀਰ ਕੌਰ ਜੀ ਨੂੰ ਪ੍ਰਧਾਨਗੀ ਚੋਣ ਵਿੱਚ ਜੇਤੂ ਦਿਖਾਉਂਣ ਲਈ ਇੰਟੈਲੀਜੈਂਸ ਦੀਆਂ ਝੂਠੀਆਂ ਰਿਪੋਰਟਾਂ ਸੋਸ਼ਲ ਮੀਡੀਆ ਵਿੱਚ ਪਾਉਣ ਵਾਲਿਆਂ ਨੂੰ ਸਨਿਮਰ ਬੇਨਤੀ ਹੈ ਕਿ ਅਸੀਂ ਵੀ ਸਰਕਾਰ ਵਿੱਚ ਲੰਮਾ ਸਮਾਂ ਰਹੇ ਹਾਂ। ਇੰਟੈਲੀਜੈਂਸ ਦੀਆਂ ਰਿਪੋਰਟਾਂ ਦੀਆਂ ਈਮੇਲ ਕਾਪੀਆਂ ਇਸ ਤਰਾਂ ਮੁੱਖ ਮੰਤਰੀ ਦੇ ਓਐਸਡੀ ਵਗੈਰਾ ਨੂੰ ਨਹੀਂ ਜਾਂਦੀਆਂ ਅਤੇ ਨਾ ਹੀ ਇਸ ਤਰੀਕੇ ਫਾਈਲਾਂ ਉੱਤੇ ਪੁੱਟ ਅਪ ਕੀਤੀਆਂ ਜਾਂਦੀਆਂ ਹਨ। ਇਸ ਲਈ ਜਾਅਲਸਾਜ਼ੀ ਕਰਨ ਤੋਂ ਗੁਰੇਜ਼ ਕਰੋ ਤੇ ਪਹਿਲਾਂ ਕਿਸੇ ਸਿਆਣੇ ਇੰਟੈਲੀਜੈਂਸ ਅਫਸਰ ਤੋ ਸਮਝ ਜਰੂਰ ਲਵੋ।