Punjab

ਘਰੋਂ ਦੋਸਤ ਦੇ ਜਨਮ ਦਿਨ ਲਈ ਕਿਹਾ ਨੌਜਵਾਨ ! ਫਿਰ ਜੋ ਖ਼ਬਰ ਆਈ ਮਾਪਿਆਂ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਗਈ

ਬਿਉਰੋ ਰਿਪੋਰਟ – ਲੁਧਿਆਣਾ ਸ਼ੱਕੀ ਹਾਲਤ ਵਿੱਚ ਨੌਜਵਾਨ ਲਾਪਤਾ ਹੋ ਗਿਆ ਸੀ । ਪਰਿਵਾਰ ਵਾਲਿਆਂ ਨੇ ਕਾਫੀ ਤਲਾਸ਼ ਕੀਤੀ ਪਰ ਹੁਣ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ । ਹਰਸ਼ਪ੍ਰੀਤ ਸਿੰਘ ਘਰੋਂ ਆਪਣੇ ਦੋਸਤ ਦੇ ਜਨਮ ਦਿਨ ਦੇ ਲਈ ਕਹਿ ਕੇ ਗਿਆ ਸੀ । ਹਰਸ਼ਪ੍ਰੀਤ ਸਿੰਘ ਦੇ ਨਾਲ ਤਿੰਨ ਹੋਰ ਦੋਸਤ ਸਨ,ਪਰਿਵਾਰ ਨੂੰ ਸ਼ੱਕ ਹੈ ਕਿ ਪੁੱਤਰ ਨੂੰ ਕਿਡਨੈਪ ਕੀਤਾ ਗਿਆ ਹੈ ।

ਪੁਲਿਸ ਨੇ ਦੱਸਿਆ ਹਰਸ਼ਪ੍ਰੀਤ ਸਿੰਘ ਚੇਤ ਸਿੰਘ ਨਗਰ ਦਾ ਰਹਿਣ ਵਾਲਾ ਹੈ ਉਸ ਦੇ ਪਿਤਾ ਤਿਰਲੋਚਨ ਸਿੰਘ ਨੇ ਦੱਸਿਆ 24 ਸਾਲ ਦਾ ਪੁੱਤਰ 25 ਅਕਤੂਬਰ ਨੂੰ ਆਪਣੇ ਦੋਸਤ ਜਸਪ੍ਰੀਤ ਸਿੰਘ ਨਾਲ ਮੋਟਰਸਾਈਕਲ ‘ਤੇ ਉਸ ਦੇ ਜਨਮ ਦੀ ਪਾਰਟੀ ‘ਤੇ ਗਿਆ ਸੀ । ਹਰਸ਼ਪ੍ਰੀਤ ਅਤੇ ਜਸਪ੍ਰੀਤ ਦੋਵੇ ਸ਼ਿਮਲਾਪੁਰੀ ਵਿੱਚ ਸੁਨੀਲ ਨਾਂ ਦੇ ਦੋਸਤ ਘਰ ਗਏ ਸੀ,ਤਿੰਨਾਂ ਨੇ ਪਾਰਟੀ ਕੀਤੀ ਪਰ ਹਰਸ਼ਪ੍ਰੀਤ ਲਾਪਤਾ ਹੋ ਗਿਆ ।

ਪਰਿਵਾਰ ਨੇ ਰਿਸ਼ਤੇਦਾਰਾਂ ਵਿੱਚ ਵੀ ਕਾਫੀ ਤਲਾਸ਼ ਕੀਤੀ ਪਰ ਹਰਸ਼ਪ੍ਰੀਤ ਦੇ ਬਾਰੇ ਕੁਝ ਵੀ ਨਹੀਂ ਪਤਾ ਚੱਲਿਆ । ਤਰਲੋਚਨ ਸਿੰਘ ਨੇ ਪੁਲਿਸ ਨੂੰ ਸ਼ੱਕ ਜਤਾਇਆ ਹੈ ਕਿ ਉਸ ਦੇ ਪੁੱਤਰ ਨੂੰ ਕਿਸੇ ਨੇ ਨਿੱਜੀ ਹਿੱਤਾਂ ਦੇ ਲਈ ਕਿਡਨੈਪ ਕੀਤਾ ਹੈ । ਫਿਲਹਾਲ ਥਾਣਾ ਡਿਵੀਜਨ ਨੰਬਰ-6 ਨੂੰ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ ।