Punjab

ਬੀਐਸਐਫ ਨੇ ਵੱਡੀ ਕਾਮਯਾਬੀ ਕੀਤੀ ਹਾਸਲ! ਨਸ਼ਾਂ ਤਸਕਰਾਂ ਦੀ ਬਣਾਈ ਰੇਲ੍ਹ

ਬਿਉਰੋ ਰਿਪੋਰਟ – ਫਾਜ਼ਿਲਕਾ (Fazilka) ਵਿਚ ਬੀਐਸਐਫ (BSF) ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ 540 ਗਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਕੋਲੋਂ ਬੀ.ਐਸ.ਐਫ ਨੇ ਇਕ ਈ-ਮੋਬਾਈਲ ਅਤੇ ਅਮਰੀਕੀ ਡਾਲਰ ਵੀ ਬਰਾਮਦ ਕੀਤੇ ਹਨ। ਬੀ.ਐਸ.ਐਫ ਅਧਿਕਾਰੀਆਂ ਨੇ ਕਿਹਾ ਕਿ ਉਹ ਪਿੰਡ ਟਾਹਲੀਵਾਲਾ ਨੇੜੇ ਗਸ਼ਤ ਕਰ ਰਹੇ ਤਾਂ ਅਚਾਨਕ ਉਨ੍ਹਾਂ ਨੇ ਸੇਮਨਾਲੇ ਪੁਲ ਕੋਲ 5 ਵਿਅਕਤੀਆਂ ਨੂੰ ਘੁੰਮਦੇ ਦੇਖਿਆ।

ਜਦੋਂ ਇੰਨਾਂ ਦਾ ਪਿੱਛਾ ਕੀਤਾ ਤਾਂ ਤਿੰਨ ਨੌਜਵਾਨ ਭੱਜਣ ਵਿਚ ਕਾਮਯਾਬ ਰਹੇ ਪਰ ਦੋ ਵਿਅਕਤੀ ਅੰਗਰੇਜ਼ ਸਿੰਘ ਅਤੇ ਵਿਕਰਮ ਸਿੰਘ ਕਾਬੂ ਆ ਗਏ।  ਬੀ.ਐਸ.ਐਫ ਵੱਲੋਂ ਇਸ ਤੋਂ ਬਾਅਦ ਬਣਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ –  ਕੈਪਟਨ ਦਾ ਆਪਣੀ ਪਾਰਟੀ ‘ਤੇ ਇਸ਼ਾਰਿਆਂ ‘ਚ ਨਿਸ਼ਾਨਾ! ਖੁਦ ਨੂੰ ਦੱਸਿਆ ਗੰਭੀਰ ਸਿਆਸਤਦਾਨ