ਦਿੱਲੀ : ਕੱਲ੍ਹ ਦੇਰ ਸ਼ਾਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਜੇ.ਪੀ. ਨੱਢਾ ਨੂੰ 15 ਨਵੰਬਰ ਤੱਕ ਸੂਬੇ ਨੂੰ ਅਲਾਟ ਕੀਤੀ ਡੀ.ਏ.ਪੀ. ਖਾਦ ਦੀ ਪੂਰੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੱਢਾ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇਸ਼ ਦੇ ਅਨਾਜ ਪੂਲ ਵਿੱਚ ਕਣਕ ਦੀ ਸਪਲਾਈ ‘ਚ ਲਗਭਗ 50 ਫੀਸਦ ਯੋਗਦਾਨ ਦਿੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਡੀ.ਏ.ਪੀ. ਕਣਕ ਦੀ ਕਾਸ਼ਤ ਲਈ ਲੋੜੀਂਦੀ ਮੂਲ ਸਮੱਗਰੀ ਹੈ ਅਤੇ ਇਸ ਸਾਲ ਕਣਕ ਦੀ ਬਿਜਾਈ ਲਈ ਸੂਬੇ ਵਿੱਚ 4.80 ਲੱਖ ਮੀਟ੍ਰਿਕ ਟਨ ਡੀ.ਏ.ਪੀ ਦੀ ਲੋੜ ਹੈ। ਭਗਵੰਤ ਸਿੰਘ ਮਾਨ ਨੇ ਹੁਣ ਤੱਕ ਸੂਬੇ ਨੂੰ 3.30 ਲੱਖ ਮੀਟ੍ਰਿਕ ਟਨ ਡੀ.ਏ.ਪੀ ਖਾਦ ਪ੍ਰਾਪਤ ਹੋਈ ਹੈ ਜੋ ਕਿ ਪੰਜਾਬ ਲਈ ਬਹੁਤ ਘੱਟ ਹੈ। ਮਾਨ ਨੇ ਕਿਹਾ ਕਿ। ਇਸ ਸੱਮਸਿਆ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਪੰਜਾਬ ਨੂੰ DAP ਖਾਦ ਦਾ ਬਣਦਾ ਹਿੱਸਾ ਜਲਦ ਦਿੱਤਾ ਜਾਵੇ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਸਾਡੀ ਮੁੱਖ ਤਰਜੀਹ ਹੈ। ਅਸੀਂ ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹਾਂ। ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦੇਵਾਂਗੇ।
ਅੱਜ ਦਿੱਲੀ ਵਿਖੇ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਜੇ.ਪੀ. ਨੱਢਾ ਜੀ ਨਾਲ ਮੁਲਾਕਾਤ ਕੀਤੀ। ਪੰਜਾਬ ਵਿੱਚ DAP ਖਾਦ ਦੀ ਸਪਲਾਈ ਨੂੰ ਲੈ ਕੇ ਵਿਚਾਰ ਚਰਚਾ ਕੀਤੀ।
ਪੰਜਾਬ ‘ਚ DAP ਦੀ ਕਮੀ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਕਿਹਾ। ਜਿਸ ‘ਤੇ ਕੇਂਦਰੀ ਮੰਤਰੀ ਜੀ ਨੇ DAP ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿਵਾਇਆ। ਨਾਲ ਹੀ ਉਹਨਾਂ ਨੂੰ ਦੱਸਿਆ ਕਿ ਸਾਡਾ… pic.twitter.com/C3kjHmLMaj
— Bhagwant Mann (@BhagwantMann) October 26, 2024
ਕਿਸਾਨ ਜਥੇਬੰਦੀਆ ਨੂੰ ਦਿੱਤੀ ਨਸੀਹਤ
ਮੁੱਖ ਮੰਤਰੀ ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਰੋਜ਼ ਧਰਨੇ ਚੰਗੇ ਨਹੀਂ ਹਨ, ਲੋਕਾਂ ਨੂੰ ਮੁਸ਼ਕਿਲ ਹੁੰਦੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਸਾਨੂੰ ਵੀ ਪਤਾ ਹੈ ਅਸੀਂ ਲੱਗੇ ਹੋਏ ਹਾਂ, ਲੋੜ ਤੋਂ ਵੱਧ ਕੋਈ ਵੀ ਚੀਜ਼ ਮਾੜੀ ਹੁੰਦੀ ਹੈ। ਕਿਸਾਨ ਯੂਨੀਅਨਾਂ ਨੂੰ ਅਪੀਲ ਹੈ ਕਿ ਸੜਕ ਕੇ ਬਹਿਣ ਨਾਲ ਹੱਲ ਨਹੀਂ ਹੁੰਦਾ ਹੈ, ਖ਼ਰੀਦ ਤੇ ਲਿਫਟਿੰਗ ਕਰ ਰਹੇ ਹਨ। ਅਸੀਂ ਆੜ੍ਹਤੀਆਂ ਦੀ ਪਰੇਸ਼ਾਨੀ ਨੂੰ ਦੂਰ ਕਰ ਦਿੱਤਾ ਹੈ, ਸ਼ੈਲਰ ਮਾਲਿਕਾਂ ਦਾ ਮਾਮਲਾ ਕੇਂਦਰ ਨੇ ਹੱਲ ਕਰਨਾ ਹੈ, ਮੈਂ ਅਮਿਤ ਸ਼ਾਹ ਅਤੇ ਖ਼ੁਰਾਕ ਮੰਤਰੀ ਨਾਲ ਵੀ ਗੱਲ ਕੀਤੀ ਹੈ।
ਸਾਡੀ ਕਿਸਾਨ ਯੂਨੀਅਨਾਂ ਨੂੰ ਬੇਨਤੀ ਹੈ ਕਿ ਸੜਕਾਂ ਜਾਂ ਹਾਈਵੇਅ ਜਾਮ ਨਾ ਕਰਨ, ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ… ਸਾਨੂੰ ਸਾਰੀਆਂ ਸਮੱਸਿਆਵਾਂ ਦਾ ਪਤਾ ਹੈ… ਮੰਡੀਆਂ ‘ਚ ਝੋਨਾ ਆ ਰਿਹਾ ਹੈ, ਖ਼ਰੀਦ ਹੋ ਰਹੀ ਹੈ, ਆੜ੍ਹਤੀਆਂ ਦੇ ਮਸਲੇ ਹੱਲ ਨੇ… pic.twitter.com/3fAPApt91G
— Bhagwant Mann (@BhagwantMann) October 26, 2024
ਰਵਨੀਤ ਬਿੱਟੂ ਨੂੰ ਮਾਨ ਦਾ ਜਵਾਬ
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤੇ ਜਾ ਰਹੇ ਬੇਬੁਨਿਆਦ ਬਿਆਨਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਧਨਾਢ ਘਰਾਂ ਦੇ ਜਾਏ ਸੂਬੇ ਦੀਆਂ ਜ਼ਮੀਨੀ ਹਕੀਕਤਾਂ ਤੋਂ ਜਾਣੂ ਨਹੀਂ ਹਨ। ਮਾਨ ਨੇ ਕਿਹਾ ਕਿ ਮੈਂ ਤਾਂ ਮੰਡੀਆਂ ‘ਚ ਹੀ ਰਿਹਾਂ, ਬਿੱਟੂ ਜੀ ਨੂੰ ਮੰਡੀਆਂ ਬਾਰੇ ਕੀ ਪਤਾ ਹੈ? ਹੁਣ ਉਹ ਮੰਤਰੀ ਬਣ ਚੁੱਕੇ ਨੇ ਤਾਂ ਅਫ਼ਸਰਾਂ ਨਾਲ਼ ਗੱਲ ਕਰਕੇ ਸਹੀ ਆਂਕੜੇ ਪੇਸ਼ ਕਰਨ।
ਮੈਂ ਤਾਂ ਮੰਡੀਆਂ ‘ਚ ਹੀ ਰਿਹਾਂ, ਬਿੱਟੂ ਜੀ ਨੂੰ ਮੰਡੀਆਂ ਬਾਰੇ ਕੀ ਪਤਾ ਹੈ? ਹੁਣ ਉਹ ਮੰਤਰੀ ਬਣ ਚੁੱਕੇ ਨੇ ਤਾਂ ਅਫ਼ਸਰਾਂ ਨਾਲ਼ ਗੱਲ ਕਰਕੇ ਸਹੀ ਆਂਕੜੇ ਪੇਸ਼ ਕਰਨ। pic.twitter.com/KBkUYfZWIx
— Bhagwant Mann (@BhagwantMann) October 26, 2024
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਇਸ ਦੇ ਉਲਟ ਧਨਾਢ, ਵਿਸ਼ੇਸ਼ ਅਧਿਕਾਰ ਪ੍ਰਾਪਤ ਅਤੇ ਅਮੀਰ ਬਿੱਟੂ ਨੂੰ ਖੇਤੀਬਾੜੀ ਬਾਰੇ ਬਿਲਕੁੱਲ ਗਿਆਨ ਨਹੀਂ ਹੈ। ਉਨ੍ਹਾਂ ਵਿਅੰਗ ਕਸਦਿਆਂ ਕਿਹਾ ਕਿ ਕੇਂਦਰੀ ਮੰਤਰੀ ਨੂੰ ਬੇਬੁਨਿਆਦ ਗੱਲਾਂ ਤੋਂ ਬਿਨਾਂ ਹੋਰ ਕੁਝ ਨਹੀਂ ਆਉਂਦਾ।
ਅਕਾਲੀ ਦਲ ’ਤੇ ਸਾਧਿਆ ਨਿਸ਼ਾਨਾ
ਅਕਾਲੀ ਦਲ ‘ਤੇ ਨਿਸ਼ਾਨਾਂ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਆਗੂ 10 ਸਾਲਾਂ ਪਹਿਲਾਂ 25 ਸਾਲ ਰਾਜ ਕਰਨ ਦਾ ਸੁਪਨਾ ਵੇਖਦੇ ਸਨ, ਉਹ ਹੁਣ ਸੂਬੇ ਵਿੱਚ ਆਮ ਚੋਣ ਲੜਨ ਤੋਂ ਵੀ ਭੱਜ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਜਥੇਦਾਰ ਸਾਹਿਬ ਨੇ ਕਦੇ ਵੀ ਅਕਾਲੀਆਂ ਨੂੰ ਚੋਣ ਲੜਨ ਤੋਂ ਨਹੀਂ ਰੋਕਿਆ ਪਰ ਹਾਰ ਦੇ ਡਰੋਂ ਉਨ੍ਹਾਂ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਚਾਪਲੂਸ ਅਕਾਲੀ ਸੁਖਬੀਰ ਨੂੰ ਜਰਨੈਲ (ਕਮਾਂਡਰ) ਦੱਸ ਰਹੇ ਹਨ ਜਦਕਿ ਉਨ੍ਹਾਂ ਦੀ ਅਗਵਾਈ ਨੇ 125 ਸਾਲ ਪੁਰਾਣੀ ਪਾਰਟੀ ਦੀ ਰੀੜ੍ਹ ਦੀ ਹੱਡੀ ਤੋੜ ਕੇ ਪਾਰਟੀ ਨੂੰ ਬਰਬਾਦ ਕਰ ਦਿੱਤਾ ਹੈ।
ਅਕਾਲੀ ਦਲ ਵਾਲ਼ੇ ਰਾਜ ਕਰਾਂਗੇ ਪੱਚੀ ਸਾਲ ਕਹਿ ਕੇ ਹੰਕਾਰ ਕਰਦੇ ਸੀ ਪਰ ਅੱਜ ਉਨ੍ਹਾਂ ਕੋਲ ਚਾਰ ਬੰਦੇ ਵੀ ਨਹੀਂ ਹਨ ਜੋ ਚੋਣਾਂ ਲੜ ਸਕਣ। ਉਹ ਤਾਂ ਮੈਦਾਨ ਛੱਡ ਕੇ ਹੀ ਭੱਜ ਗਏ। pic.twitter.com/1XheegoMfb
— Bhagwant Mann (@BhagwantMann) October 26, 2024