India Manoranjan Punjab

ਦਿਲਜੀਤ ਦੇ ਸ਼ੋਅ ਤੋਂ ਪਹਿਲਾ ED ਦੀ ਐਂਟਰੀ ! 5 ਸ਼ਹਿਰਾਂ ਦੀਆਂ 13 ਥਾਵਾਂ ‘ਤੇ ਰੇਡ

ਬਿਉਰੋ ਰਿਪੋਰਟ – ਦਿਲਜੀਤ ਦੋਸਾਂਝ (Diljeet Dosanj) ਦਾ ਅੱਜ ਦਿੱਲੀ ਵਿੱਚ ਦਿਲ ਲੁਮੀਨੇਟ (Dil-Luminati) ਦੇ ਨਾਂ ਹੇਠ ਪਹਿਲਾ ਸ਼ੋਅ ਹੈ। ਪਰ ਇਸ ਤੋਂ ਪਹਿਲਾ ED ਨੇ ਟਿਕਟ ਦੀ ਕਾਲਾ ਬਜ਼ਾਰੀ ਨੂੰ ਲੈਕੇ ਦੇਸ਼ ਦੇ ਪੰਜ ਸ਼ਹਿਰਾਂ ਦੀਆਂ 13 ਥਾਵਾਂ ‘ਤੇ ਰੇਡ ਮਾਰੀ ਹੈ । ਇਸ ਮਾਮਲੇ ਵਿੱਚ ਵੱਡੇ ਪੈਮਾਨੇ ‘ਤੇ FIR ਦਰਜ ਹੋਣ ਤੋਂ ਬਾਅਦ ਈਡੀ ਨੇ ਮਨੀ ਲਾਂਡਰਿੰਗ ਐਕਟ ਅਧੀਨ ਜਾਂਚ ਕਰਦੇ ਹੋਏ ਦਿੱਲੀ,ਮੁੰਬਈ,ਜੈਪੁਰ,ਚੰਡੀਗੜ੍ਹ,ਬੈਂਗਲੁਰੂ ਵਿੱਚ ਟਿਕਟਾਂ ਦੀ ਗੈਰ ਕਾਨੂੰਨੀ ਸੇਲ ਨੂੰ ਲੈਕੇ ਛਾਪੇਮਾਰੀ ਕੀਤੀ ਜਾ ਰਹੀ ਹੈ ।

ਦਿਲਜੀਤ ਦੇ ਸ਼ੋਅ ਦੀ ਬੁਕਿੰਗ ‘ਬੁੱਕ ਮਾਈ ਸ਼ੋਅ’ (Bookmyshow) ਅਤੇ ‘ਜੋਮੈਟੋ ਲਾਈਵ’ (Zomato Live) ਦੇ ਜ਼ਰੀਏ ਹੋ ਰਹੀ ਹੈ । ਸ਼ੋਅ ਦੀ ਡਿਮਾਂਡ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਬਲੈਕ ਮਾਰਕੇਟਿੰਗ ਵੱਡੀ ਗਿਣਤੀ ਵਿੱਚ ਹੋਈ ਹੈ । ਇਸ ਦੇ ਖਿਲਾਫ ‘ਬੁੱਕ ਮਾਈ ਸ਼ੋਅ’ ਦੇ ਵੱਲੋਂ ਕਈ ਸ਼ੱਕੀ ਲੋਕਾਂ ਦੇ ਖਿਲਾਫ FIR ਦਰਜ ਕਰਵਾਈ ਗਈ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਕਾਉਂਟਰ ਤੋਂ ਟਿਕਟ ਖਰੀਦ ਕੇ ਉਸ ਨੂੰ ਲੱਖਾਂ ਵਿੱਚ ਵੇਚਿਆ ਜਾ ਰਿਹਾ ਹੈ । ਜਿਸ ਤੋਂ ਬਾਅਦ ਈਡੀ ਨੇ ਮਨੀ ਲਾਂਡਰਿੰਗ ਐਕਟ ਦੀ ਧਾਰਾ 2002 ਅਧੀਨ ਜਾਂਚ ਸ਼ੁਰੂ ਕੀਤਾ ਹੈ ।

ਹੁਣ ਤੱਕ ਦੀ ਛਾਪੇਮਾਰੀ ਦੇ ਦੌਰਾਨ ਪੁਲਿਸ ਨੂੰ ਮੋਬਾਈਲ ਫੋਨ,ਲੈੱਪਟਾਪ ਅਤੇ ਸਿਮ ਕਾਰਡ ਬਰਾਮਦ ਹੋਏ ਹਨ ਜਿਸ ਦੇ ਜ਼ਰੀਏ ਇਹ ਧੋਖਾਧੜੀ ਕੀਤੀ ਜਾ ਰਹੀ ਸੀ । ਦਿੱਲੀ ਵਿੱਚ ਪਹਿਲਾਂ ਦਿਲਜੀਤ ਦੋਸਾਂਝ ਦਾ ਇੱਕ ਹੀ ਸ਼ੋਅ ਹੋਣਾ ਸੀ ਪਰ ਡਿਮਾਂਡ ਨੂੰ ਵੇਖ ਦੇ ਹੋਏ 2 ਦਿਨ 26 ਅਤੇ 27 ਅਕਤੂਬਰ ਨੂੰ ਕੀਤਾ ਰਿਹਾ ਹੈ ਇਸ ਤੋਂ ਬਾਅਦ ਹੈਦਰਾਬਾਦ,ਅਹਿਮਦਾਬਾਦ,ਲਖਨਊ,ਪੁਣੇ,ਕੋਲਕਾਤਾ,ਬੈਂਗਲੁਰੂ,ਇੰਦੌਰ,ਚੰਡੀਗੜ੍ਹ ਅਤੇ ਗੁਹਾਟੀ ਵਿੱਚ ਵੀ ਸ਼ੋਅ ਹਾਊਸ ਫੁੱਲ ਹੈ ।