ਚੰਡੀਗੜ੍ਹ : ਪੰਜਾਬ ਸਰਕਾਰ ਨੇ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਪੁਲਿਸ ਦੀ ਹਿਰਾਸਤ ਵਿਚ ਲਾਰੰਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਦੋ ਡੀ ਐਸ ਪੀ ਸਮੇਤ 7 ਪੁਲਿਸ ਮੁਲਾਜ਼ਮ ਸਸਪੈਂਡ ਕਰ ਦਿੱਤੇ ਹਨ। ਸਸਪੈਂਡ ਕੀਤੇ ਗਏ ਡੀ ਐਸ ਪੀਜ਼ ਵਿਚ ਗੁਰਸ਼ੇਰ ਸਿੰਘ ਤੇ ਸਮਰ ਵਨੀਤ ਸ਼ਾਮਲ ਹਨ।
ਗ੍ਰਹਿ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਕਿ ਐਸ ਆਈ ਟੀ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲਾਰੰਸ ਬਿਸ਼ਨੋਈ ਦੀ ਇਕ ਪ੍ਰਾਈਵੇਟ ਚੈਨਲ ਨਾਲ ਇੰਟਰਵਿਊ 3 ਅਤੇ 4 ਸਤੰਬਰ 2022 ਨੂੰ ਖਰੜ ਸੀ ਆਈ ਏ ਵਿਚ ਹੋਈ ਸੀ। ਐਸ ਆਈ ਟੀ ਦੀ ਅਗਵਾਈ ਸਪੈਸ਼ਲ ਡੀ ਜੀ ਪੀ ਪ੍ਰਬੋਧ ਕੁਮਾਰ ਨੇ ਕੀਤੀ।
Punjab | 7 policemen including DSPs Gursher Sandhu and Sammer Vaneet suspended – in connection with an interview of gangster Lawrence Bishnoi while in incarceration. pic.twitter.com/yvlvN0mDUv
— ANI (@ANI) October 26, 2024
ਇਨ੍ਹਾਂ ਸਾਰਿਆਂ ਨੂੰ 3 ਅਪ੍ਰੈਲ, 2022 ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਇੰਟਰਵਿਊ ਦਾ ਪ੍ਰਬੰਧ ਕਰਨ ਲਈ ਦੋਸ਼ੀ ਪਾਇਆ ਗਿਆ ਸੀ।
ਹੁਣ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਸੀ। ਜਦੋਂ ਉਹ ਸੀਆਈਏ ਥਾਣਾ ਖਰੜ ਦੀ ਹਿਰਾਸਤ ਵਿੱਚ ਸੀ। ਇਸ ਦੇ ਨਾਲ ਹੀ SP ਰੈਂਕ ਦੇ ਇਕ ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
ਇਨ੍ਹਾਂ ਅਧਿਕਾਰੀਆਂ ਨੂੰ ਕੀਤਾ ਗਿਆ ਹੈ ਮੁਅੱਤਲ
- ਸਮਰ ਵਨੀਤ, ਪੀ.ਪੀ.ਐਸ., ਡੀ.ਐਸ.ਪੀ
2.ਸਬ ਇੰਸਪੈਕਟਰ ਰੀਨਾ, ਸੀ.ਆਈ.ਏ., ਖਰੜ
3.ਸਬ ਇੰਸਪੈਕਟਰ (ਐਲ.ਆਰ.) ਜਗਤਪਾਲ ਜਾਂਗੂ, ਏ.ਜੀ.ਟੀ.ਐਫ
4.ਸਬ ਇੰਸਪੈਕਟਰ (ਐਲਆਰ) ਸ਼ਗਨਜੀਤ ਸਿੰਘ
5. ASI ਮੁਖਤਿਆਰ ਸਿੰਘ
6. HC (LR) ਓਮ ਪ੍ਰਕਾਸ਼
7. ਸਾਬਕਾ ਡੀਐਸਪੀ ਗੁਰਸ਼ੇਰ ਸਿੰਘ ਸੰਧੂ