ਬਿਉਰੋ ਰਿਪੋਰਟ – ਪੰਜਾਬ ਜ਼ਿਮਨੀ ਚੋਣਾਂ ਦੌਰਾਨ 2 ਸੀਨੀਅਰ IPS ਅਧਿਕਾਰੀਆਂ ਦਾ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਆਪਣੇ ਨਵੇਂ ਸਟੇਸ਼ਨਾਂ ਵਿੱਚ ਰਿਪੋਰਟ ਕਰਨ ਅਤੇ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਪੰਜਾਬ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਆਦੇਸ਼ ਦੇ ਮੁਤਾਬਿਕ SSP ਤਰਨ ਤਾਰਨ ਗੌਰਵ ਤੂਰ ਨੂੰ AIG ਪਰਸੋਨਰ -1 ਚੰਡੀਗੜ੍ਹ ਭੇਜਿਆ ਗਿਆ ਹੈ। ਇਹ ਪੋਸਟ ਕੁਝ ਸਮੇਂ ਪਹਿਲਾਂ ਤੋਂ ਹੀ ਖਾਲੀ ਪਈ ਸੀ।
ਉੱਧਰ ਉਨ੍ਹਾਂ ਦੀ ਥਾਂ ਅਭਿਮਨਿਊ ਰਾਣਾ ਨੂੰ ਤਰਨ ਤਾਰਨ ਦਾ ਨਵਾਂ SSP ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਅਭਿਮਨਿਊ ਰਾਣਾ ਅੰਮ੍ਰਿਤਸਰ ਦੇ ਡੀਸੀ ਸਿੱਟੀ ਦੇ ਅਹੁਦੇ ’ਤੇ ਤਾਇਨਾਤ ਕੀਤੇ ਗਏ ਹਨ।