Punjab

ਅਦਾਲਤ ਨੇ 9 ਸਾਲ ਬਾਅਦ ਸੁਣਾਇਆ ਫੈਸਲਾ! ਪੀੜਤ ਨੂੰ ਮਿਲਿਆ ਇਨਸਾਫ

ਬਿਉਰੋ ਰਿਪੋਰਟ – ਮੋਹਾਲੀ ਅਦਾਲਤ (Mohali Court) ਵੱਲੋਂ ਕਤਲ ਦੇ ਮਾਮਲੇ ਵਿਚ ਇਕ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਸ ਖਿਲਾਫ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਦੱਸ ਦੇਈਏ ਕਿ ਬਰਨਾਲਾ (Barnala) ਦਾ ਮਨੀਸ਼ ਨਾਮ ਦਾ ਵਿਅਕਤੀ 2010 ਨੂੰ ਅਮਰੀਕਾ ਗਿਆ ਸੀ ਅਤੇ 2015 ਵਿਚ ਦੁਬਾਰਾ ਭਾਰਤ ਵਾਪਸ ਪਰਤਿਆ ਸੀ ਅਤੇ ਉਹ 11 ਅਕਤੂਬਰ 2015 ਨੂੰ ਨਸ਼ੇ ਦੀ ਹਾਲਤ ਵਿਚ ਸੀ, ਜਿਸ ਨੇ ਮੋਹਾਲੀ ਦੇ ਸੈਕਟਰ 69 ਵਿਚ ਹਰਪ੍ਰੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਸ ਸਮੇਂ ਹਰਪ੍ਰੀਤ ਮਨੀਸ਼ ਨੂੰ ਮਿਲਣ ਲਈ ਸੰਗਰੂਰ ਤੋਂ ਆਇਆ ਸੀ ਅਤੇ ਉਹ ਆਪਣੇ ਹੋਰ ਦੋਸਤਾਂ ਨਾਲ ਹਿਮਾਚਲ ‘ਚ ਜਨਮ ਦਿਨ ਮਨਾ ਕੇ ਵਾਪਸ ਆ ਰਿਹਾ ਸੀ।

ਅਦਾਲਤ ਵਿਚ ਜੋ ਚਾਰਜਸ਼ੀਟ ਫਾਇਲ ਕੀਤੀ ਗਈ ਹੈ, ਉਸ ਮੁਤਾਬਕ ਦੱਸਿਆ ਗਿਆ ਹੈ ਕਿ ਇਹ ਸਾਰੇ ਦੋਸਤ ਕੁੰਬੜਾ ਲਾਈਟ ਪੁਆਇੰਟ ਨੇੜੇ ਇਕ ਘੁਮਿਆਰ ਦੀ ਦੁਕਾਨ ‘ਤੇ ਰੁਕੇ ਸਨ ਅਤੇ ਮਨੀਸ਼ ਅਤੇ ਹਰਪ੍ਰੀਤ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ, ਜਿਸ ਤੋਂ ਬਾਅਦ ਮਨੀਸ਼ ਨੇ ਆਪਣਾ ਪਿਸਤੌਲ ਕੱਢ ਕੇ ਹਰਪ੍ਰੀਤ ਦੀਆਂ ਅੱਖਾਂ ਵੱਲ ਇਸ਼ਾਰਾ ਕਰ ਦਿੱਤਾ। ਦੋਸਤਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਹਰਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ –  ਕੱਲ੍ਹ ਨੂੰ ਇਨ੍ਹਾਂ ਥਾਵਾਂ ‘ਤੇ ਲੱਗਣਗੇ ਧਰਨੇ! ਵੱਡੇ ਕਿਸਾਨ ਲੀਡਰ ਵੀ ਰਹਿਣਗੇ ਮੌਜੂਦ!