India Punjab

ਹੁਣ ਆਨਲਾਈਨ ਆਰਡਰ ਦਾ ਭੁਗਤਾਨ EMI ਦੇ ਜ਼ਰੀਏ ਕਰੋ ! ਸਿਰਫ ਇੰਨੇ ਫੀਸਦੀ ਵਿਆਜ ਦੇਣਾ ਹੋਵੇਗਾ

ਬਿਉਰੋ ਰਿਪੋਰਟ – ਹੁਣ ਲੋਕ EMI ਦੇ ਜ਼ਰੀਏ ਵੀ ਰਾਸ਼ਨ ਅਤੇ ਹੋਰ ਚੀਜ਼ਾ ਦਾ ਭੁਗਤਾਨ ਕਰ ਸਕਦੇ ਹਨ । ਜੋਮੈਟੋ (Zomato) ਦੀ ਕੰਪਨੀ ਬਲਿੰਕਿਟ (Blinkit) ਨੇ ਇਸ ਦੀ ਸ਼ੁਰੂਆਤ ਕੀਤੀ ਹੈ । EMI ਦੀ ਸਹੂਲਤ 2,999 ਤੋਂ ਜ਼ਿਆਦਾ ਆਰਡਰ ‘ਤੇ ਮਿਲੇਗੀ । ਹਾਲਾਂਕਿ ਸੋਨਾ ਅਤੇ ਚਾਂਦੀ ਦੇ ਸਿੱਕੇ ਖਰੀਦਣ ‘ਤੇ ਲੋਕ ਇਸ ਸੁਵਿਧਾ ਦਾ ਲਾਭ ਨਹੀਂ ਚੁੱਕ ਸਕਣਗੇ ।

ਬਲਿੰਕਿਟ ਦੇ CEO ਅਲਬਿੰਦਰ ਢੀਂਗਰਾ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ X ‘ਤੇ ਜਾਣਕਾਰੀ ਦਿੰਦੇ ਹੋਏ ਕਿਹਾ ਸਾਡਾ ਮੰਨਣਾ ਹੈ ਕਿ ਇਸ ਨਾਲ ਲੋਕਾਂ ਦੀ ਖਰੀਦਣ ਦੀ ਤਾਕਤ ਵਿੱਚ ਸੁਧਾਰ ਹੋਵੇਗਾ । ਅਸੀਂ ਆਪਣੇ ਗਾਹਕਾਂ ਦੇ ਲਈ ਚੰਗੀ ਫਾਇਨਾਸ਼ੀਅਲ ਪਲਾਨਿੰਗ ਕਰ ਸਕਾਂਗੇ ।

CEO ਅਲਵਿੰਦਰ ਢੀਂਡਰਾ ਨੇ ‘X’ ‘ਤੇ ਜੋ ਤਸਵੀਰ ਸ਼ੇਅਰ ਕੀਤੀ ਹੈ ਉਸ ਮੁਤਾਬਿਕ 15 % ਵਿਆਜ ਦੇ ਨਾਲ ਨੌ ਕਾਸਟ EMI ਦਾ ਆਪਸ਼ਨ ਵੀ ਦਿੱਤਾ ਜਾਵੇਗਾ । ਹਾਲਾਂਕਿ ਫਿਲਹਾਲ ਐੱਪ ਵਿੱਚ ਨੌ-ਕਾਸਟ EMI ਦਾ ਆਪਸ਼ਨ ਨਹੀਂ ਵਿਖਾਈ ਦੇਵੇਗਾ । ਨਾਰਮਲ EMI ਆਪਸ਼ਨ ਦੇ ਨਾਲ ਆਰਡਰ ਪਲੇਸ ਕਰਨ ਦਾ ਆਪਸ਼ਨ ਵੀ ਹੋਵੇਗਾ ।

ਦੂਜੇ ਕੁਆਟਰ ਵਿੱਚ ਜੋਮੈਟੋ ਦਾ ਮੁਆਫਾ 388% ਵਧਿਆ ਹੈ,ਇਸ ਵਿੱਚ ਬਲਿੰਕਿਟ ਦੀ ਕਮਾਈ ਵੀ ਸ਼ਾਮਲ ਹੈ। ਜੋਮੈਟੋ ਨੇ 3 ਮਹੀਨ ਦੇ ਅੰਦਰ 176 ਕਰੋੜ ਦੀ ਕਮਾਈ ਕੀਤੀ ਹੈ । ਕੰਪਨੀ ਦੇ ਦੂਜੇ ਕੁਆਟਰ ਦਾ ਮੁਨਾਫਾ 68 % ਵੱਧ ਕੇ 4,799 ਕਰੋੜ ਹੋ ਗਿਆ ਸੀ । ਇਸ ਸਾਲ ਪਹਿਲਾਂ ਕੁਆਟਰ ਤੋਂ 2,848 ਕਰੋੜ ਦੀ ਕਮਾਈ ਹੋਈ ਸੀ ।