Punjab

ਮਜੀਠੀਆ ਦੀ ਅਕਾਲੀ ਦਲ ਨੂੰ ਵੱਡੀ ਸਲਾਹ! ‘ਹੁਣ ਮੈਦਾਨ ਛੱਡ ਦੇ ਨਾ ਭੱਜਣ’!

ਬਿਉਰੋ ਰਿਪੋਰਟ -(By Election) ਜ਼ਿਮਨੀ ਚੋਣਾਂ ਨੂੰ ਲੈਕੇ ਬਿਕਰਮ ਸਿੰਘ ਮਜੀਠੀਆ(Bikram singh Majithiya) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਪਾਰਟੀ ਨੂੰ ਸਲਾਹ ਦਿੱਤੀ ਹੈ ਕਿ ਚਾਰਾ ਸੀਟਾਂ ‘ਤੇ ਉਮੀਦਵਾਰ ਉਤਾਰਨੇ ਚਾਹੀਦੇ ਹਨ। ਮਜੀਠੀਆ ਨੇ ਕਿਹਾ ਸੁਖਬੀਰ ਸਿੰਘ ਬਾਦਲ ਪ੍ਰਚਾਰ ਨਹੀਂ ਕਰ ਸਕਣਗੇ। ਲੀਡਰ ਅਤੇ ਵਰਕਰ ਤਕੜੇ ਹੋ ਕੇ ਚੋਣ ਲੜਨ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਇਹ ਮੇਰਾ ਵਿਚਾਰ ਹੈ ਫੈਸਲਾ ਪਾਰਟੀ ਨੇ ਕਰਨਾ ਹੈ।

ਉਧਰ ਇੱਕ ਟੀਵੀ ਚੈੱਨਲ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਗਿੱਦੜਬਾਹਾ ਤੋਂ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਚੁਣੌਤੀ ਦਿੰਦੇ ਹੋਏ ਕਿਹਾ ਮੈਂ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੂੰ ਬੇਨਤੀ ਕਰਦੀ ਹਾਂ ਹੁਣ ਮੈਦਾਨ ਛੱਡ ਕੇ ਨਾ ਭੱਜਣ। ਇਸ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਅੰਮ੍ਰਿਤਾ ਵੜਿੰਗ ਦੇ ਪਤੀ ਨੇ ਦਾਅਵਾ ਕੀਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸਕ੍ਰਿਪਟਿਡ ਹੈ ਅਤੇ ਇਹ ਆਪ ਸੁਖਬੀਰ ਸਿੰਘ ਬਾਦਲ ਨੇ ਲਿਖੀ ਹੈ। ਫਰਮਾਨ ਜਾਰੀ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਆਪ ਹਨ।

ਰਾਜਾ ਵੜਿੰਗ ਨੇ ਕਿਹਾ ਜੇ ਸੁਖਬੀਰ ਸਿੰਘ ਬਾਦਲ ਚੋਣ ਨਹੀਂ ਲੜ ਸਕਦੇ ਹਨ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਚੋਣ ਲੜਾ ਦੇਣ। ਸਿਰਫ਼ ਜ਼ਮਾਨਤ ਜ਼ਬਤ ਹੋਣ ਦੇ ਡਰ ਤੋਂ ਉਹ ਚੋਣ ਨਹੀਂ ਲੜਨਾ ਚਾਹੁੰਦੇ। ਬਾਦਲ ਪਰਿਵਾਰ ਸ਼ੁਰੂ ਤੋਂ ਸੈਟਿੰਗ ਲਈ ਜਾਣਿਆ ਜਾਂਦਾ ਹੈ। ਜਿਸ ਤਰ੍ਹਾਂ ਮੁਕਤਸਰ ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਮੈਂ ਕਾਂਗਰਸ ਦੇ ਹਰਚਰਨ ਸਿੰਘ ਬਰਾੜ ਨਾਲ ਸਮਝੌਤਾ ਕੀਤਾ, ਸੀ ਅਸੀਂ ਇੱਕ ਦੂਜੇ ਦੇ ਖਿਲਾਫ ਚੋਣ ਨਹੀਂ ਲੜਾਗੇ।

ਇਹ ਵੀ ਪੜ੍ਹੋ –  ਪਾਣੀ ਦੀ ਟੈਂਕੀ ਡਿੱਗਣ ਕਾਰਨ 3 ਦੀ ਹੋਈ ਮੌਤ!