Punjab

ਮਜੀਠੀਆ ਨੇ ਸੁਰਿੰਦਰ ਕੰਬੋਜ ਦੀ ਇਕ ਹੋਰ ਵੀਡੀਓ ਕੀਤੀ ਸ਼ੇਅਰ, ਪੁਲਿਸ ‘ਤੇ ਵੀ ਚੁੱਕੇ ਸਵਾਲ

ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਲੀਡਰ ਬਿਕਮਰ ਸਿੰਘ ਮਜੀਠੀਆ (Bikram Singh Majithia) ਨੇ ਜਲਾਲਾਬਾਦ (Jalalabad)  ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ (Jagdeep Goldy Kamboj) ਦੇ ਪਿਤਾ ਸੁਰਿੰਦਰ ਕੰਬੋਜ (Surinder Kamboj) ਦੀ ਇਕ ਹੋਰ ਵੀਡੀਓ ਸ਼ੇਅਰ ਕਰਕੇ ਸਵਾਲ ਖੜ੍ਹੇ ਕੀਤੇ ਹਨ। ਇਸ ਵੀਡੀਓ ਵਿਚ ਸੁਰਿੰਦਰ ਕੰਬੋਜ ਇਕ ਔਰਤ ਨਾਲ ਨੱਚ ਰਹੇ ਹਨ, ਜਿਸ ਵਿਚ ਪਹਿਲਾ ਔਰਤ ਨੇ ਪੁਲਿਸ ਦੀ ਪੱਗ ਪਹਿਨੀ ਹੋਈ ਹੈ ਅਤੇ ਫਿਰ ਪੁਲਿਸ ਦੀ ਵਰਦੀ ਪਾ ਕੇ ਦੋਵੇਂ ਨੱਚ ਰਹੇ ਹਨ ਅਤੇ ਪਿੱਛੇ ਗਾਣਾ ਚੱਲ ਰਿਹੈ ਹੈ। ਬਿਕਰਮ ਮਜੀਠੀਆ ਨੇ ਟਵੀਟ ਕਰ ਲਿਖਿਆ ਕਿ ਸੁਰੱਖਿਆ ਕਰਮੀਆਂ ਦੀ AK-47 ਤੋਂ ਬਾਅਦ ਹੁਣ ਜਲਾਲਾਬਾਦ ਤੋਂ AAP MLA ਜਗਦੀਪ ਗੋਲਡੀ ਕੰਬੋਜ ਦੇ ਪਿਤਾ ਦੀਆਂ ਪੁਲਿਸ ਦੀ ਵਰਦੀ ਅਤੇ ਪੱਗ ਨਾਲ ਵੀਡੀਓ ਸਾਹਮਣੇ ਆਈਆਂ ਹਨ। ਪੰਜਾਬ ਪੁਲਿਸ ਕਿੱਥੇ ਹੈ ਕੀ ਪੰਜਾਬ ਪੁਲਿਸ ਸੁੱਤੀ ਹੈ ਜਦ ਪੁਲਿਸ ਦੀ ਵਰਦੀ ਦੀ ਤੌਹੀਨ ਹੋ ਰਹੀ ਹੈ ਤੇ ਕਾਰਵਾਈ ਕਿਉਂ ਨਹੀਂ ਕਰ ਰਹੀ।

AAP MLA ਗੋਲਡੀ ਕੰਬੋਜ ਅਤੇ ਉਸ ਦੇ ਪਿਤਾ ਸੁਰਿੰਦਰ ਕੰਬੋਜ ਖਿਲਾਫ਼ ਕਾਰਵਾਈ ਕੀਤੀ ਜਾਵੇ ਸਗੋਂ ਪੁਲਿਸ ਉਹਨਾਂ ਨੂੰ COVER UP ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਿਉਂਕਿ ਗੋਲਡੀ ਕੰਬੋਜ ਹਾਕਮ ਧਿਰ AAP ਦਾ MLA ਹੈ। ਪੁਲਿਸ ਪ੍ਰਸ਼ਾਸਨ ਦੱਸੇ ਕਿ ਹੁਣ ਤੱਕ AAP MLA ਗੋਲਡੀ ਕੰਬੋਜ ਅਤੇ ਉਸਦੇ ਪਿਤਾ ਸੁਰਿੰਦਰ ਕੰਬੋਜ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ।

ਬੀਤੇ ਦਿਨ ਵੀ ਬਿਕਰਮ ਮਜੀਠੀਆ ਨੇ ਸੁਰਿੰਦਰ ਕੰਬੋਜ ਦੀ ਏਕੇ 47 ਨਾਲ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵੀ ਉਹ ਇਸੇ ਮਹਿਲਾ ਨਾਲ ਨੱਚ ਰਿਹਾ ਸੀ।

ਇਹ ਵੀ ਪੜ੍ਹੋ –  ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਸੋਹਨ ਸਿੰਘ ਠੰਡਲ ਭਾਜਪਾ ਚ ਸ਼ਾਮਿਲ