India Khetibadi Punjab

ਕੱਲ੍ਹ ਚੰਡੀਗੜ੍ਹ ’ਚ ਪ੍ਰੈਸ ਕਾਨਫਰੰਸ ਕਰਨਗੇ ਕਿਸਾਨ! ਝੋਨੇ ਦੀ ਖ਼ਰੀਦ ਨੂੰ ਲੈ ਕੇ ਹੋਵੇਗਾ ਫੈਸਲਾ

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੱਲ੍ਹ ਚੰਡੀਗੜ੍ਹ ਵਿੱਚ 1 ਵਜੇ ਕਿਸਾਨ ਪ੍ਰੈਸ ਕਾਨਫਰੰਸ ਕਰਨਗੇ ਜਿਸ ਵਿੱਚ ਸਾਰੇ ਪੰਜਾਬ ਦੇ ਕਿਸਾਨਾਂ ਦਾ ਫੈਸਲਾ ਸਾਹਮਣੇ ਰੱਖਿਆ ਜਾਵੇਗਾ। ਓਨਾ ਦੇਰ ਤੱਕ ਕਿਸਾਨ ਸਰਕਾਰ ਨੂੰ ਮੌਕਾ ਦੇ ਰਹੇ ਹਨ ਕਿ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਜਾਵੇ। ਉਨ੍ਹਾਂ ਪੰਜਾਬ ਤੇ ਕੇਂਦਰ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰਾਂ ਤੁਰੰਤ ਝੋਨੇ ਦੀ ਖ਼ਰੀਦ ਵੱਲ ਧਿਆਨ ਦੇਣ।

ਸ਼ੰਭੂ ਮੋਰਚੇ ਤੋਂ ਲਾਈਵ ਹੋ ਕੇ ਪੰਧੇਰ ਨੇ ਦੱਸਿਆ ਕਿ ਦੋਵਾਂ ਫੋਰਮਾਂ ਨੇ ਪਾਲਿਸੀ ਬਣਾਈ ਸੀ ਕਿ ਜਿੱਥੇ-ਜਿੱਥੇ ਵੀ ਝੋਨੇ ਦੀ ਖ਼ਰੀਦ ਨਹੀਂ ਕੀਤੀ ਜਾਵੇਗੀ, ਉੱਥੇ-ਉੱਥੇ ਹੀ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾਵੇਗਾ। ਇਸਦੇ ਤਹਿਤ ਅੱਜ ਪੰਜਾਬ ਦੀਆਂ ਜਥੇਬੰਦੀਆਂ ਨੇ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿੱਚ ਕਿਸਾਨਾਂ ਨੇ ਕੱਲ੍ਹ ਪ੍ਰੈਸ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਹੈ।

ਪੰਧੇਰ ਨੇ ਦੱਸਿਆ ਕਿ ਕਿਸਾਨਾਂ ਦੇ ਪਹਿਲਾਂ ਹੀ 2 ਮੋਰਚੇ ਚੱਲ ਰਹੇ ਹਨ। ਇੱਕ ਬਟਾਲਾ ਤੇ ਇੱਕ ਗੁਰਦਾਸਪੁਰ ਵਿੱਚ ਮੋਰਚਾ ਚੱਲ ਰਿਹਾ ਹੈ ਤੇ ਦੂਜਾ ਫਗਵਾੜਾ ਵਿੱਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਮੋਰਚਾ ਚੱਲ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਥਾਵਾਂ ‘ਤੇ ਛੋਟੇ-ਮੋਟੇ ਮੋਰਚੇ ਚੱਲ ਰਹੇ ਹਨ।