Punjab

ਸੈਕਟਰ 10 ‘ਚ ਹੋਏ ਹਮਲੇ ਦੀ ਕੇਂਦਰੀ ਏਜੰਸੀ ਕਰੇਗੀ ਜਾਂਚ

ਬਿਉਰੋ ਰਿਪੋਰਟ – ਚੰਡੀਗੜ੍ਹ (Chandigarh) ਦੇ ਸੈਕਟਰ 10 ਦੀ ਕੋਠੀ ਨੰਬਰ 575 ਵਿਚ 11 ਸਤੰਬਰ ਨੂੰ ਹੋਏ ਧਮਾਕੇ ਦੀ ਜਾਂਚ ਹੁਣ ਐਨਆਈਏ (National Investigation Agency) ਕਰੇਗੀ। ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ (Union Ministry of Home Affairs) ਅਤੇ ਚੰਡੀਗੜ੍ਹ ਪੁਲਿਸ (Chandigarh Police) ਨੇ ਸਾਰੇ ਦਸਤਾਵੇਜ਼ ਐਨਆਈਏ ਨੂੰ ਸੌਂਪ ਦਿੱਤੇ ਹਨ। ਦੱਸ ਦੇਈਏ ਕਿ ਚੰਡੀਗੜ੍ਹ ਪੁਲਿਸ ਨੇ ਇਸ ਸਬੰਧੀ ਗ੍ਰਿਫਤਾਰ ਕੀਤੇ ਮੁਲਾਜ਼ਮਾਂ ਖਿਲਾਫ ਅਦਾਲਤ ਵਿਚ ਚਾਰਜਸ਼ੀਟ ਦਾਖਲ ਕਰਨ ਦੀ ਤਿਆਰੀ ਕਰ ਲਈ ਸੀ ਪਰ ਹੁਣ ਇਸ ਕੇਸ ਐਨਆਈਏ ਨੂੰ ਦੇ ਦਿੱਤਾ ਗਿਆ ਹੈ, ਜਿਸ ਕਰਕੇ ਹੁਣ ਇਸ ਕੇਸ ਦੀ ਚਾਰਜਸ਼ੀਟ ਐਨਆਈਏ ਦਾਖਲ ਕਰੇਗੀ। ਇਹ ਦੱਸਣਾ ਜ਼ਰੂਰੀ ਹੈ ਕਿ 11 ਸਤੰਬਰ ਨੂੰ ਸੈਕਟਰ 10 ਦੀ ਕੋਠੀ ਨੰਬਰ 575 ਵਿਚ ਹੈਂਡ ਗਰਨੇਡ ਸੁੱਟ ਕੇ ਧਮਾਕਾ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਐਨਆਈਏ ਪ੍ਰਡੋਕਸ਼ਨ ਵਾਰੰਟ ‘ਤੇ ਮੁਲਜ਼ਮਾਂ ਨੂੰ ਲੈ ਕੇ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ।

ਇਸ ਹਮਲੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਇਸ ਦੇ ਨਾਲ ਪੂਰੇ ਚੰਡੀਗੜ੍ਹ ਵਿਚ ਹੱਥਾਂ ਪੈਰਾਂ ਦੀ ਜ਼ਰੂਰ ਪੈ ਗਈ ਸੀ। ਇਸ ਸਾਰੇ ਹਮਲੇ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ‘ਤੇ ਹੈਪੀ ਪਾਸੀਆ ਨਾਮ ਦੇ ਵਿਅਕਤੀ ਨੇ ਲਈ ਸੀ। ਉਸ ਨੇ ਕਿਹਾ ਸੀ ਕਿ ਇਹ ਹਮਲਾ ਜਸਕੀਰਤ ਸਿੰਘ ਚਾਹਲ ਦੇ ਬਦਲੇ ਵਜੋਂ ਕੀਤਾ ਗਿਆ ਹੈ, ਜਿਸ ਦਾ 1986 ਵਿਚ ਨਕੋਦਰ ਵਿਚ ਕਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ –   ਸਰਕਾਰ ਨੇ 24 ਅਧਿਕਾਰੀ ਕੀਤੇ ਮੁਅੱਤਲ! AQI ‘ਚ ਲਗਾਤਾਰ ਹੋ ਰਿਹਾ ਵਾਧਾ