Punjab

ਮਜੀਠੀਆ ਨੇ ਘੇਰਿਆ ਜਗਦੀਪ ਗੋਲਡੀ ਕੰਬੋਜ ਦਾ ਪਿਤਾ! ਵੀਡੀਓ ਸ਼ੇਅਰ ਕਰ ਪੁੱਛੇ ਅਹਿਮ ਸਵਾਲ

ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਜਲਾਲਬਾਦ (Jalalabad) ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ (Jagdeep Goldy Kamboj) ਅਤੇ ਉਸ ਦੇ ਪਿਤਾ ਸੁਰਿੰਦਰ ਕੰਬੋਜ (Surinder Kamboj) ‘ਤੇ ਸਵਾਲ ਖੜ੍ਹੇ ਕੀਤੇ ਹਨ।

ਮਜੀਠੀਆ ਨੇ ਇਕ ਵੀਡੀਓ ਆਪਣੇ ਐਕਸ ਅਕਾਉਂਟ ਤੇ ਸ਼ੇਅਰ ਕੀਤੀ ਹੈ, ਜਿਸ ਵਿਚ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਇਕ ਔਰਤ ਨਾਲ ਗਾਣਾ ਲਗਾ ਕੇ ਏਕੇ 47 ਨਾਲ ਨੱਚ ਰਹੇ ਹਨ। ਮਜੀਠੀਆ ਨੇ ਵੀਡੀਓ ਸ਼ੇਅਰ ਕਰ ਪੁੱਛਿਆ ਹੈ ਕਿ ਵੀਡੀਓ ਵਿੱਚ ਨਜ਼ਰ ਆ ਰਹੀ AK-47 ਗੋਲਡੀ ਕੰਬੋਜ ਦੇ ਗਨਮੈਨ ਦੀ ਹੈ ਜਾਂ ਕਿਸੇ ਹੋਰ ਦੀ ਕੀ ਕਿਉਂਕਿ AK-47 ਸੁਰੱਖਿਆ ਲਈ ਦਿੱਤੀ ਗਈ ਹੈ ਜਾਂ DANCING ਲਈ AK-47 ਦੀ ਗਲਤ ਵਰਤੋਂ ਕਰਨ ਕਰਕੇ ਗੋਲਡੀ ਕੰਬੋਜ ਅਤੇ ਉਸ ਦੇ ਪਿਤਾ ‘ਤੇ ਪਰਚਾ ਦਰਜ ਹੋਵੇ ਅਤੇ ਇਸ ਦੀ ਜਾਂਚ ਹੋਵੇ।

ਦੱਸ ਦੇਈਏ ਕਿ ਇਹ ਸੁਰਿੰਦਰ ਕੰਬੋਜ ਹਨ, ਜਿਨ੍ਹਾਂ ਨੇ ਫਿਰੋਜਪੁਰ ਹਲਕੇ ਤੋਂ ਬਸਪਾ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ।

ਇਹ ਵੀ ਪੜ੍ਹੋ –   ਅਕਾਲੀ ਦਲ ਨੇ ਬੁਲਾਈ ਹੰਗਾਮੀ ਮੀਟਿੰਗ! ਇਸ ਦਿਨ ਹੋਵੇਗੀ ਮੀਟਿੰਗ