ਬਿਉਰੋ ਰਿਪੋਰਟ – ਕਰਨਾਟਕ (Karnataka) ਦੇ ਬੈਂਗਲੁਰੂ (Bangalore) ‘ਚ ਭਾਰੀ ਮੀਂਹ ਕਾਰਨ ਨਿਰਮਾਣ ਅਧੀਨ 7 ਮੰਜ਼ਿਲਾ ਇਮਾਰਤ ਡਿੱਗ ਗਈ ਹੈ। ਹੁਣ ਤੱਕ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ 5 ਲੋਕਾਂ ਦੀ ਮੌਤ ਹੋ ਗਈ ਹੈ ਮਲਬਾ ਡਿੱਗਣ ਕਾਰਨ 21 ਲੋਕ ਫਸੇ ਹੋਏ ਹਨ, ਜਿਨ੍ਹਾਂ ਵਿਚੋਂ 13 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਅਤੇ 3 ਲੋਕਾਂ ਦੀ ਅਜੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋ ਬਾਅਦ ਐਨਡੀਆਰਐਫ ਵੱਲੋਂ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ ਅਤੇ ਮਲਬਾ ਹਟਾਉਣ ਲਈ ਵੱਡੀਆਂ ਮਸ਼ੀਨਾਂ ਨੂੰ ਵੀ ਮੰਗਵਾ ਲਿਆ ਗਿਆ ਹੈ।
ਪ੍ਰਸ਼ਾਸਨ ਵੱਲੋਂ ਡਾਗ ਸਕੁਐਡ ਟੀਮ ਨੂੰ ਬੁਲਾਇਆ ਗਿਆ ਹੈ। ਇਸ ਮੁੱਦੇ ਤੇ ਸਿਆਸਤ ਵੀ ਭਖਦੀ ਦਿੱਸ ਰਹੀ ਹੈ ਕਿਉਂਕਿ ਵਿਰੋਧੀ ਪਾਰਟੀ ਜੇਡੀਐਸ ਨੇ ਕਾਂਗਰਸ ਨੂੰ ਕਰਾਰੇ ਹੱਥੀਂ ਲਿਆ ਹੈ। ਡੀਐਮਕੇ ਨੇ ਇਸ ਘਟਨਾ ਦੀ ਜ਼ਿੰਮੇਵਾਰ ਕਾਂਗਰਸ ਨੂੰ ਦੱਸਿਆ ਹੈ। ਉਧਰ ਡਿਪਟੀ ਸੀਐਮ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਦੁਬਈ ਅਤੇ ਦਿੱਲੀ ਵਿੱਚ ਕੀ ਹੋਇਆ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਇਹੀ ਸਥਿਤੀ ਹੈ। ਅਸੀਂ ਕੁਦਰਤ ਨੂੰ ਰੋਕ ਨਹੀਂ ਸਕਦੇ, ਪਰ ਅਸੀਂ ਪ੍ਰਬੰਧ ਕਰ ਰਹੇ ਹਾਂ।
ਇਹ ਵੀ ਪੜ੍ਹੋ – ਪ੍ਰਿਅੰਕਾ ਨੇ ਕਾਗਜ ਕੀਤੇ ਦਾਖਲ! ਜ਼ਿੰਦਗੀ ਦੀ ਪਹਿਲੀ ਲੜ ਰਹੀ ਚੋਣ