India

ਪ੍ਰਿਅੰਕਾ ਨੇ ਕਾਗਜ ਕੀਤੇ ਦਾਖਲ! ਜ਼ਿੰਦਗੀ ਦੀ ਪਹਿਲੀ ਲੜ ਰਹੀ ਚੋਣ

ਬਿਉਰੋ ਰਿਪੋਰਟ – ਲੋਕ ਸਭਾ ਹਲਕਾ ਵਾਇਨਾਡ ਤੋਂ ਪ੍ਰਿਅੰਕਾ ਗਾਂਧੀ (Priyanka Gandhi) ਨੇ ਆਪਣੇ ਨਾਮਜ਼ਦਗੀ ਕਾਗਜ ਦਾਖਲ ਕਰ ਦਿੱਤੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਮੌਜੂਦ ਸਨ।

ਦੱਸ ਦੇਈਏ ਕਿ ਪ੍ਰਿਅੰਕਾ ਗਾਂਧੀ ਆਪਣੀ ਜ਼ਿੰਦਗੀ ਦੀ ਪਹਿਲੀ ਵਾਰ ਚੋਣ ਲੜ ਰਹੀ ਹੈ। ਇਹ ਸੀਟ ਰਾਹੁਲ ਗਾਂਧੀ ਦੇ ਅਸਤੀਫੇ ਕਾਰਨ ਖਾਲੀ ਹੋਈ ਸੀ। ਭਾਜਪਾ ਵੱਲੋਂ ਨਵਿਆ ਹਰੀਦਾਸ ਨੂੰ ਪ੍ਰਿਅੰਕਾ ਦੇ ਸਾਹਮਣੇ ਉਮੀਦਵਾਰ ਬਣਾਇਆ ਹੈ। ਨਵਿਆ ਹਰੀਦਾਸ ਨੇ ਕਾਗਜ ਦਾਖਲ ਕਰਨ ਸਮੇਂ ਕਿਹਾ ਕਿ ਪ੍ਰਿਅੰਕਾ ਵਾਇਨਾਡ ‘ਚ 7 ਦਿਨ ਰਹੇਗੀ, ਪਰ ਮੈਂ ਪੂਰੇ 5 ਸਾਲ ਕੰਮ ਕਰਾਂਗੀ।

ਲੋਕ ਸਭਾ ਚੋਣਾਂ 2024 ਵਿੱਚ, ਰਾਹੁਲ ਗਾਂਧੀ ਨੇ ਕੇਰਲ ਦੇ ਵਾਇਨਾਡ ਅਤੇ ਯੂਪੀ ਵਿੱਚ ਰਾਏਬਰੇਲੀ ਲੋਕ ਸਭਾ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਸੀ। ਬਾਅਦ ਵਿੱਚ ਉਸਨੇ ਗਾਂਧੀ ਪਰਿਵਾਰ ਦੀ ਰਵਾਇਤੀ ਸੀਟ ਰਾਏ ਬਰੇਲੀ ਨੂੰ ਚੁਣਿਆ ਅਤੇ ਵਾਇਨਾਡ ਛੱਡ ਦਿੱਤਾ।

ਰਾਹੁਲ ਗਾਂਧੀ ਇਸ ਸੀਟ ਤੋਂ ਪਹਿਲਾਂ ਵੀ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ 2024 ਵਿਚ ਵੀ ਇੱਥੋਂ ਸੰਸਦ ਮੈਂਬਰ ਚੁਣੇ ਗਏ ਸਨ।

ਇਹ ਵੀ ਪੜ੍ਹੋ –  ਲੁਧਿਆਣਾ ਪਹੁੰਚਣਗੇ ਡੀਜੀਪੀ ਗੌਰਵ ਯਾਦਵ, ਕਾਨੂੰਨ ਵਿਵਸਥਾ ਨੂੰ ਲੈ ਕੇ ਅਧਿਕਾਰੀਆਂ ਤੋਂ ਫੀਡਬੈਕ ਲੈਣਗੇ