ਬਿਉਰੋ ਰਿਪੋਰਟ – ਬਰਨਾਲਾ (Barnala) ਦੇ ਪਿੰਡ ਭਗਤਪੁਰਾ ਮੌੜ ਵਿਚ ਸੱਸ ਅਤੇ ਨੂੰਹ ਦਾ ਕਲੇਸ਼ ਪਾਣੀ ਵਾਲੀ ਟੈਂਕੀ ਤੱਕ ਜਾ ਪੁੱਜਾ। ਸੱਸ ਅਤੇ ਨੂੰਹ ਦੀ ਲੜਾਈ ਤੋਂ ਬਾਅਦ ਨੂੰਹ ਸੰਦੀਪ ਕੌਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ, ਜਿਸ ਤੋਂ ਬਾਅਦ ਸ਼ਹਿਣਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਫੜ ਕੇ ਥਾਣੇ ਲਿਜਾਇਆ ਗਿਆ। ਇਸ ਦੇ ਵਿਰੋਧ ਵਿਚ ਸਹੁਰੇ ਪਰਿਵਾਰ ਵੀ ਪਾਣੀ ਦੀ ਟੈਂਕੀ ‘ਤੇ ਜਾ ਚੜ੍ਹਿਆ ਅਤੇ ਨੂੰਹ ਵੀ ਇਸ ਨੂੰ ਦੇਖਦੇ ਹੋਏ ਅਨਾਜ ਮੰਡੀ ਦੇ ਟਾਵਰ ‘ਤੇ ਜਾ ਚੜ੍ਹੀ।
ਪਾਣੀ ਵਾਲੀ ਟੈਂਕੀ ’ਤੇ ਚੜ੍ਹੀ ਸੱਸ ਬਬਲੀ ਕੌਰ ਤੇ ਹੋਰਨਾਂ ਨੇ ਦੱਸਿਆ ਕਿ ਪਹਿਲਾਂ ਉਸ ਦੀ ਨੂੰਹ ਸੰਦੀਪ ਕੌਰ ਨੇ ਉਸ ਦੀ ਕੁੱਟਮਾਰ ਕੀਤੀ ਤੇ ਉਲਟਾ ਪੁਲਿਸ ਸਾਡੇ ਲੋਕਾਂ ਨੂੰ ਚੁੱਕ ਕੇ ਲੈ ਗਈ। ਸਿਆਸੀ ਬਦਲਾਖੋਰੀ ਕਾਰਨ ਸਾਨੂੰ ਇਸ ਕੇਸ ਨਾਲ ਜੋੜਿਆ ਗਿਆ ਅਤੇ ਸਾਨੂੰ ਥਾਣੇ ਭੇਜ ਕੇ ਤੰਗ ਕੀਤਾ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਅਸੀਂ 35-40 ਮੀਟਰ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ ਹਾਂ। ਅਸੀਂ ਉਦੋਂ ਤੱਕ ਨਹੀਂ ਉਤਰਾਂਗੇ ਜਦੋਂ ਤੱਕ ਸਾਡੇ ਲੋਕਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ।
ਇਸ ਤੋਂ ਬਾਅਦ ਨੂੰਹ ਸੰਦੀਪ ਕੌਰ ਦਾ ਵੀ ਪੱਖ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਸਿਆਸੀ ਰੰਗ ਦੇ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸਾਨੂੰ ਵੀ ਕੁੱਟਿਆ ਗਿਆ ਹੈ ਅਤੇ ਜੇਕਰ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਅਸੀਂ ਵੀ ਹੇਠਾਂ ਨਹੀਂ ਉਤਰਾਂਗੇ।
ਪੁਲਿਸ ਨੇ ਕਿਹਾ ਕਿ ਦੋਵਾਂ ਨੂੰ ਸਮਝਾ ਕੇ ਹੇਠਾਂ ਉਤਾਰ ਲਿਆ ਜਾਵੇਗਾ ਅਤੇ ਸ਼ਾਮ ਤੱਕ ਸਾਰੇ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।
ਇਹ ਵੀ ਪੜ੍ਹੋ – ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਫਿਰ ਮਿਲੀਆਂ ਧਮਕੀਆਂ! ਜਲਦ ਆਵੇਗਾ ਨਵਾਂ ਕਾਨੂੰਨ!