India

ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਫਿਰ ਮਿਲੀਆਂ ਧਮਕੀਆਂ! ਜਲਦ ਆਵੇਗਾ ਨਵਾਂ ਕਾਨੂੰਨ!

ਬਿਉਰੋ ਰਿਪੋਰਟ – ਜਹਾਜ਼ਾ ਵਿਚ ਬੰਬ ਮਿਲਣ ਦੀ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਬੀਤੇ ਦਿਨ ਫਿਰ ਇਕ ਵਾਰ 30 ਜਹਾਜ਼ਾਂ ਵਿਚ ਬੰਬ ਦੀ ਧਮਕੀ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇੰਡੀਗੋ, ਵਿਸਤਾਰਾ ਅਤੇ ਏਅਰ ਇੰਡੀਆ ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਵਿਚ ਬੰਬ ਦੀ ਧਮਕੀ ਮਿਲੀ ਹੈ। ਦੱਸ ਦੇਈਏ ਕਿ ਪਿਛਲੇ 8 ਦਿਨਾਂ ‘ਚ 120 ਤੋਂ ਜ਼ਿਆਦਾ ਜਹਾਜ਼ਾਂ ‘ਤੇ ਬੰਬ ਹਮਲੇ ਦੀ ਧਮਕੀ ਮਿਲੀ ਹੈ।

ਇਸ ਸਬੰਧੀ ਇੰਡੀਗੋ ਦੇ ਬੁਲਾਰੇ ਨੇ ਦੱਸਿਆ ਕਿ ਚਾਰ ਉਡਾਣਾਂ ਨੂੰ ਸੁਰੱਖਿਆ ਅਲਰਟ ਕੀਤਾ ਗਿਆ ਹੈ।ਮੰਗਲੁਰੂ ਤੋਂ ਮੁੰਬਈ ਆਉਣ ਵਾਲੀ 6E164 ਫਲਾਈਟ, ਅਹਿਮਦਾਬਾਦ ਤੋਂ ਜੇਦਾਹ ਜਾਣ ਵਾਲੀ 6E75 ਫਲਾਈਟ, ਹੈਦਰਾਬਾਦ ਤੋਂ ਜੇਦਾਹ ਆਉਣ ਵਾਲੀ 6E67 ਫਲਾਈਟ ਅਤੇ ਲਖਨਊ ਤੋਂ ਪੁਣੇ ਆਉਣ ਵਾਲੀ 6E118 ਫਲਾਈਟ ਸ਼ਾਮਲ ਹੈ।

ਵਿਸਤਾਰਾ ਅਤੇ ਏਅਰ ਇੰਡੀਆ ਦੇ ਬੁਲਾਰੇ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਕੁਝ ਉਡਾਣਾਂ ਨੂੰ ਸੁਰੱਖਿਆ ਖਤਰੇ ਮਿਲੇ ਸਨ। ਅਸੀਂ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਸਾਰੇ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕੀਤੀ ਗਈ। ਇਸ ਬਾਰੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਕਿ ਇਹ ਸਾਰੀਆਂ ਧਮਕੀਆਂ ਫਰਜ਼ੀ ਹਨ ਅਤੇ ਪਰ ਅਸੀਂ ਇਸ ਨੂੰ ਹਲਕੇ ਵਿਚ ਨਹੀਂ ਲੈ ਸਕਦੇ। ਇਸ ਬਾਰੇ ਭਾਰਤ ਸਰਕਾਰ ਜਲਦੀ ਹੀ ਸਖਤ ਕਾਨੂੰਨ ਲਾ ਕੇੇ ਆਵੇਗੀ।

ਇਹ ਵੀ ਪੜ੍ਹੋ –  ਕੈਨੇਡਾ ਦੇ ਮੰਤਰੀ ਸੱਜਣ ਨੇ ਭਾਰਤ ਸਰਕਾਰ ਤੇ ਦਿੱਤਾ ਵੱਡਾ ਬਿਆਨ! ਜੈਸ਼ੰਕਰ ਨੇ ਦਿੱਤਾ ਕਰਾਰ ਜਵਾਬ