ਬਿਉਰੋ ਰਿਪੋਰਟ – ਕੋਲਕਾਤਾ (Kolkata) ਵਿਚ ਪ੍ਰਦਰਸ਼ਨ ਕਰ ਰਹੇ ਜੂਨੀਅਰ ਡਾਕਟਰਾਂ (Juniors Doctor) ਨੇ ਆਪਣੀ ਭੁੱੜ ਹੜਤਾਲ ਖਤਮ ਕਰ ਦਿੱਤੀ ਹੈ। ਡਾਕਟਰਾਂ ਨੇ ਕਿਹਾ ਕਿ ਉਹ ਇਸ ਦੇ ਨਾਲ ਹੀ ਮੰਗਲਵਾਰ ਨੂੰ ਹੋਣ ਵਾਲੀ ਹੈਲਥ ਹੜਤਾਲ ਵੀ ਵਾਪਸ ਲੈ ਲਈ ਹੈ। ਬੀਤੇ ਕੱਲ੍ਹ ਸ਼ਾਮ ਨੂੰ ਨਬੰਨਾ ਦੇ ਸਕੱਤਰੇਤ ‘ਚ ਡਾਕਟਰਾਂ ਦੇ ਪੈਨਲ ਨੇ ਸੀਐਮ ਮਮਤਾ ਨਾਲ ਕਰੀਬ 2 ਘੰਟੇ ਤੱਕ ਗੱਲਬਾਤ ਕੀਤੀ।
ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ‘ਚ ਇਨਸਾਫ਼ ਦੀ ਮੰਗ ਕਰ ਰਹੇ ਜੂਨੀਅਰ ਡਾਕਟਰ 5 ਅਕਤੂਬਰ ਤੋਂ ਭੁੱਖ ਹੜਤਾਲ ‘ਤੇ ਹਨ। ਉਹ ਸੂਬੇ ਦੇ ਸਿਹਤ ਸੰਭਾਲ ਢਾਂਚੇ ਵਿੱਚ ਬਦਲਾਅ ਦੀ ਵੀ ਮੰਗ ਕਰ ਰਹੇ ਹਨ। ਜੂਨੀਅਰ ਡਾਕਟਰ 26 ਅਕਤੂਬਰ ਨੂੰ ਆਰ.ਜੀ.ਕਾਰ ਹਸਪਤਾਲ ਵਿਖੇ ਇੱਕ ਵਿਸ਼ਾਲ ਕਾਨਫਰੰਸ ਦਾ ਆਯੋਜਨ ਕਰਨਗੇ। ਇਸ ਤੋਂ ਬਾਅਦ ਡਾਕਟਰਾਂ ਨੇ ਜਾਣਕਾਰੀ ਦਿੰਦੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਕੋਲੋ ਭਰੋਸਾ ਮਿਲਿਆ ਹੈ ਅਤੇ ਹੜਤਾਲ ਸਮੇਂ ਲੋਕਾਂ ਨੇ ਸਾਡਾ ਪੂਰਾ ਸਾਥ ਨਿਭਾਇਆ ਹੈ।
ਇਹ ਵੀ ਪੜ੍ਹੋ – ਡੇਰਾ ਮੁੱਖੀ ਦੀ ਵਧ ਸਕਦੀਆਂ ਮੁਸ਼ਕਲਾਂ! ਸਰਕਾਰ ਨੇ ਦਿੱਤੀ ਮਨਜ਼ੂਰੀ