India

ਦਿੱਲੀ ਦੇ ਰੋਹਿਣੀ ‘ਚ CRPF ਸਕੂਲ ਨੇੜੇ ਜ਼ੋਰਦਾਰ ਧਮਾਕਾ

ਦਿੱਲੀ : ਸੋਮਵਾਰ ਨੂੰ ਦਿੱਲੀ ਦੇ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ‘ਚ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਇਹ ਧਮਾਕਾ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਸਕੂਲ ਦੀ ਕੰਧ ਨੇੜੇ ਹੋਇਆ। ਧਮਾਕੇ ਤੋਂ ਤੁਰੰਤ ਬਾਅਦ ਧੂੰਏਂ ਦਾ ਵੱਡਾ ਗੁਬਾਰ ਦੇਖਿਆ ਗਿਆ, ਜਿਸ ਕਾਰਨ ਸਥਾਨਕ ਲੋਕ ਡਰ ਗਏ।

ਧਮਾਕੇ ਤੋਂ ਬਾਅਦ ਧੂੰਏਂ ਦੇ ਗੁਬਾਰ ਵੀ ਦਿਖਾਈ ਦੇ ਰਹੇ ਸਨ। ਡੀਸੀਪੀ ਰੋਹਿਣੀ ਅਮਿਤ ਗੋਇਲ ਨੇ ਦੱਸਿਆ ਕਿ ਮਾਹਿਰ ਨੂੰ ਬੁਲਾਇਆ ਗਿਆ ਸੀ। ਐਫਐਸਐਲ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਮੌਕੇ ਤੋਂ ਸੈਂਪਲ ਲਏ। ਰੋਹਿਣੀ ਦੇ ਡੀਸੀਪੀ ਅਮਿਤ ਗੋਇਲ ਨੇ ਦੱਸਿਆ ਕਿ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮਾਹਿਰਾਂ ਨੂੰ ਬੁਲਾਇਆ ਗਿਆ ਸੀ।

ਇਹ ਸਪੱਸ਼ਟ ਨਹੀਂ ਹੈ ਕਿ ਇਹ ਧਮਾਕਾ ਕਿਸ ਕਿਸਮ ਦਾ ਸੀ ਅਤੇ ਇਸ ਦਾ ਸਰੋਤ ਕੀ ਹੈ। ਡੀਸੀਪੀ ਨੇ ਕਿਹਾ ਕਿ ਮਾਹਿਰਾਂ ਦੀ ਟੀਮ ਹੀ ਸਥਿਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਸਕੇਗੀ। ਕ੍ਰਾਈਮ ਬ੍ਰਾਂਚ ਸਪੈਸ਼ਲ ਸੈੱਲ ਦਾ ਸਪੈਸ਼ਲ ਸਟਾਫ਼ ਮੌਕੇ ‘ਤੇ ਪਹੁੰਚ ਗਿਆ।

ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਸਵੇਰੇ 7:50 ਵਜੇ ਦੇ ਕਰੀਬ ਦਿੱਤੀ ਗਈ, ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਭੇਜੀਆਂ ਗਈਆਂ। ਹਾਲਾਂਕਿ ਅਜੇ ਤੱਕ ਕੰਧ ਨੂੰ ਅੱਗ ਲੱਗਣ ਜਾਂ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਟੀਮਾਂ ਵੱਲੋਂ ਇਲਾਕੇ ਦੀ ਲਗਾਤਾਰ ਤਲਾਸ਼ੀ ਲਈ ਜਾ ਰਹੀ ਹੈ।

ਦਿੱਲੀ ਪੁਲਿਸ ਨੇ ਦੱਸਿਆ ਕਿ ਸਵੇਰੇ 7:47 ‘ਤੇ ਪੀਸੀਆਰ ਦੀ ਕਾਲ ਆਈ, ਜਿਸ ‘ਚ ਕਾਲ ਕਰਨ ਵਾਲੇ ਨੇ ਦੱਸਿਆ ਕਿ ਸੀਆਰਪੀਐੱਫ ਸਕੂਲ ਸੈਕਟਰ-14 ਰੋਹਿਣੀ ਨੇੜੇ ਕਾਫੀ ਸ਼ੋਰ ਨਾਲ ਧਮਾਕਾ ਹੋਇਆ ਹੈ। ਐਸ.ਐਚ.ਓ./ਪੀ.ਵੀ. ਅਤੇ ਸਟਾਫ਼ ਮੌਕੇ ‘ਤੇ ਪਹੁੰਚ ਗਿਆ ਜਿੱਥੇ ਸਕੂਲ ਦੀ ਕੰਧ ਟੁੱਟੀ ਹੋਈ ਸੀ ਅਤੇ ਬਦਬੂ ਆ ਰਹੀ ਸੀ। ਅੱਗ ਨਾਲ ਨੇੜਲੀ ਦੁਕਾਨ ਦੇ ਸ਼ੀਸ਼ੇ ਅਤੇ ਦੁਕਾਨ ਦੇ ਨੇੜੇ ਖੜ੍ਹੀ ਕਾਰ ਨੁਕਸਾਨੀ ਗਈ। ਕੋਈ ਜ਼ਖਮੀ ਨਹੀਂ ਹੋਇਆ ਹੈ।