India

ਮਹਾਰਾਸ਼ਟਰ ‘ਚ NDA ‘ਚ ਹੋਇਆ ਸੀਟਾਂ ਦਾ ਬਟਵਾਰਾ!

ਬਿਉਰੋ ਰਿਪੋਰਟ – ਮਹਾਰਾਸ਼ਟਰ (Maharasthra) ਵਿਚ ਜਲਦੀ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਜਿਸ ਨੂੰ ਲੈ ਕੇ ਐਨਡੀਏ (NDA) ਵੱਲੋਂ ਸੀਟਾਂ ਦੀ ਵੰਡ ਕਰ ਲਈ ਗਈ ਹੈ। ਸੂਬੇ ਦੀਆਂ ਕੁੱਲ 288 ਵਿਧਾਨ ਸਭਾ ਸੀਟਾਂ ਹਨ ਅਤੇ ਜਿਨ੍ਹਾਂ ਵਿੱਚੋਂ ਭਾਜਪਾ 155, ਸ਼ਿਵ ਸੈਨਾ ਸ਼ਿੰਦੇ ਧੜਾ 78 ਅਤੇ ਐਨਸੀਪੀ ਅਜੀਤ ਪਵਾਰ 55 ਸੀਟਾਂ ਤੇ ਚੋਣ ਲੜੇਗਾ। ਦੱਸ ਦੇਈਏ ਕਿ ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਹੈ। ਇਹ ਵੀ ਜਾਣਕਾਰੀ ਪ੍ਰਪਾਤ ਹੋਈ ਹੈ ਕਿ ਕੁਝ ਸੀਟਾਂ ਛੋਟੀਆਂ ਪਾਰਟੀਆਂ ਲਈ ਵੀ ਛੱਡੀਆਂ ਜਾ ਸਕਦੀਆਂ ਹਨ। ਅਮਿਤ ਸ਼ਾਹ ਦੇ ਨਿਰਦੇਸ਼ਾਂ ਤੋਂ ਬਾਅਦ ਕੁਝ ਸੀਟਾਂ ਦਾ ਮਾਮਲਾ ਸੂਬਾ ਪੱਧਰ ‘ਤੇ ਹੱਲ ਕੀਤਾ ਜਾਵੇਗਾ।

ਦੋਵੇਂ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਦਿੱਲੀ ਵਿੱਚ ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਮਹਾਰਾਸ਼ਟਰ ਪਰਤ ਗਏ ਹਨ, ਜਦੋਂ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਜੇ ਵੀ ਦਿੱਲੀ ਵਿੱਚ ਹੀ ਦੱਸੇ ਜਾ ਰਹੇ ਹਨ। ਸੂਤਰਾਂ ਮੁਤਾਬਕ ਭਾਜਪਾ ਨੇ ਆਪਣੇ ਕੋਟੇ ਵਿੱਚੋਂ ਛੋਟੀਆਂ ਪਾਰਟੀਆਂ ਨੂੰ ਸੀਟਾਂ ਦੇਣੀਆਂ ਹਨ।

ਇਹ ਵੀ ਪੜ੍ਹੋ –  ਪੰਜਾਬ ‘ਚ 70 ਫੀਸਦੀ ਝੋਨੇ ਦੀ ਹੋਈ ਕਟਾਈ ਪਰ ਹਾਲੇ ਤੱਕ ਪਿਛਲੀ ਫਸਲ ਦੀ ਨਹੀਂ ਹੋਈ ਚੁਕਾਈ – ਸਯੁੰਕਤ ਕਿਸਾਨ ਮੋਰਚੇ