India International Punjab

ਪੰਨੂ ਨੂੰ ਮਾਰਨ ਦੀ ਸਾਜਿਸ਼ ਰਚਣ ਵਾਲੇ ਵਿਕਾਸ ਯਾਦਵ ਬਾਰੇ ਇੱਕ ਹੋਰ ਵੱਡਾ ਖੁਲਾਸਾ! ਦਿੱਲੀ ਪੁਲਿਸ ਨੇ ਖੋਲ੍ਹੇ ਰਾਜ਼

ਬਿਉਰੋ ਰਿਪੋਰਟ : ਅਮਰੀਕਾ (America)ਨੇ ਜਿਸ ਭਾਰਤੀ ਪੁਲਿਸ ਅਧਿਕਾਰੀ ਵਿਕਾਸ ਯਾਦਵ (Vikas Yadav) ਖਿਲਾਫ ਗੁਰਪਤਵੰਤ ਸਿੰਘ ਪੰਨੂ (Gurpantvant Singh Pannu) ਨੂੰ ਮਾਰਨ ਦੀ ਸਾਜਿਸ਼ ਵਿੱਚ ਮੋਸਟ ਵਾਂਟੇਡ ਡਿਕਲੇਅਰ ਕੀਤਾ ਸੀ, ਉਸ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਵਿੱਚ 10 ਮਹੀਨੇ ਪਹਿਲਾਂ ਉਸ ਦੀ ਗ੍ਰਿਫਤਾਰੀ ਹੋਈ ਸੀ। ਉਸ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਕਤਲ ਅਤੇ ਕਿਡਨੈਪਿੰਗ ਦੇ ਕੇਸ ਵਿੱਚ ਫੜਿਆ ਸੀ ਅਤੇ ਉਹ ਤਿਹਾੜ ਜੇਲ੍ਹ ਵਿੱਚ ਵੀ ਰਿਹਾ ਸੀ। ਅਪ੍ਰੈਲ 2024 ਦੇ ਸ਼ੁਰੂਆਤ ਵਿੱਚ ਵੀ ਉਸ ਨੂੰ ਜ਼ਮਾਨਤ ਮਿਲੀ ਸੀ। ਦੱਸਿਆ ਜਾ ਰਿਹਾ ਹੈ ਕਿ ਵਿਕਾਸ ਦੇ ਨਾਲ ਇੱਕ ਹੋਰ ਵਿਅਕਤੀ ਦੀ ਵੀ ਗ੍ਰਿਫਤਾਰੀ ਹੋਈ ਸੀ।

ਹੁਣ ਵੱਡਾ ਸਵਾਲ ਇਹ ਹੈ ਕੀ ਜੇਕਰ ਵਾਕਿਏ ਹੀ ਵਿਕਾਸ ਯਾਦਵ ਦਾ ਪਿਛੋਕੜ ਅਪਰਾਧਿਕ ਰਿਕਾਰਡ ਵਾਲਾ ਹੈ ਤਾਂ ਕੀ ਭਾਰਤੀ ਪੁਲਿਸ ਉਸ ਨੂੰ ਅਮਰੀਕਾ ਨੂੰ ਸੌਂਪੇਗੀ। ਇਸ ਵੇਲੇ ਆਖਿਰ ਕਿੱਥੇ ਹੈ ਵਿਕਾਸ ਯਾਦਵ? ਭਾਰਤ ਸਰਕਾਰ ਨੇ ਅਮਰੀਕਾ ਦੇ ਇਲਜ਼ਾਮਾਂ ਤੋਂ ਬਾਅਦ ਆਪਣੇ ਪੱਧਰ ‘ਤੇ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਸੀ, ਹੁਣ ਵਿਕਾਸ ਯਾਦਵ ਦੀ ਪੂਰੀ ਡਿਟੇਲ ਸਾਹਮਣੇ ਆਉਣ ਤੋਂ ਬਾਅਦ ਕੀ ਭਾਰਤੀ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈਣ ਲਈ ਕੋਈ ਕਾਨੂੰਨੀ ਕਾਰਵਾਈ ਕੀਤੀ ਹੈ? ਕੀ ਭਾਰਤ ਵਿੱਚ ਰਹਿਕੇ ਹੀ ਅਮਰੀਕਾ ਦੇ ਪੁਲਿਸ ਅਧਿਕਾਰੀ ਵਿਕਾਸ ਯਾਦਵ ਕੋਲੋ ਪੁੱਛ-ਗਿੱਛ ਕਰ ਸਕਣਗੇ?

ਇਹ ਵੀ ਪੜ੍ਹੋ –  ਮਣੀਪੁਰ ਦੇ ਪਿੰਡ ‘ਚ ਅੱਤਵਾਦੀਆਂ ਨੇ ਸੁੱਟੇ ਬੰਬ: ਸੀਆਰਪੀਐਫ ਅਤੇ ਪੁਲਿਸ ਮੌਕੇ ‘ਤੇ, ਗੋਲੀਬਾਰੀ ਜਾਰੀ