ਬਿਉਰੋ ਰਿਪੋਰਟ – ਕੈਨੇਡਾ (Canada) ਤੋਂ ਅਜਿਹਾ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਸੁਣਕੇ ਕਿਸੇ ਦਾ ਵੀ ਦਿਲ ਹਿੱਲ ਜਾਵੇ । ਪੰਜਾਬੀ ਨੌਜਵਾਨ ਦੀ ਮੌਤ ਉਸ ਦੇ ਜਨਮ ਦਿਨ ਵਾਲੇ ਦਿਨ ਹੋਈ ਹੈ । ਮੌਤ ਦੇ ਪਿੱਛੇ ਦਿਲ ਦਾ ਦੌਰਾ ਪੈਣ ਨੂੰ ਕਾਰਨ ਦੱਸਿਆ ਜਾ ਰਿਹਾ ਹੈ । ਮ੍ਰਿਤਕ ਦੀ ਪਛਾਣ 31 ਸਾਲ ਦੇ ਅਭਿਨੀਤ ਸਿੰਘ ਵਜੋਂ ਹੋਈ ਹੈ ਅਤੇ ਉਹ ਖੰਨਾਂ ਦਾ ਰਹਿਣ ਵਾਲਾ ਸੀ।
ਅਭਿਨੀਤ 7 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਉਸ ਨੂੰ ਕੈਨੇਡਾ ਦੀ PR ਵੀ ਮਿਲ ਚੁੱਕੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣਾ 31ਵਾਂ ਜਨਮ ਦਿਨ ਮਨਾ ਕੇ ਰਾਤ ਨੂੰ ਸੌਂ ਗਿਆ ਸੀ ਪਰ ਅਗਲੇ ਦਿਨ ਸਵੇਰ ਉਹ ਨਹੀਂ ਉੱਠਿਆ ।
ਮਾਪੇ ਅਭਿਨੀਤ ਨੂੰ ਹਸਪਤਾਲ ਲੈਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਸਾਰਾ ਪਰਿਵਾਰ ਕੈਨੇਡਾ ਵਿੱਚ ਹੋਣ ਕਾਰਨ ਉਸ ਦਾ ਅੰਤਿਮ ਸਸਕਾਰ 19 ਅਕਤੂਬਰ ਨੂੰ ਬਰੈਂਪਟਨ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ।