Others

‘ਕੰਗਨਾ ਦੀ ਫਿਲਮ ਐਮਰਜੈਂਸੀ ‘ਤੇ ਪੰਜਾਬ ‘ਚ ਲੱਗੇਗਾ ‘ਬੈਨ’?

ਬਿਉਰੋ ਰਿਪੋਰਟ – ਸੈਂਸਰ ਬੋਰਡ (CBFC) ਵੱਲੋਂ ਕੰਗਨਾ (KANGNA) ਫਿਲਮ ਐਮਰਜੈਂਸੀ (FILM EMERGENCY) ਨੂੰ ਗ੍ਰੀਨ ਸਿੰਗਨਲ ਮਿਲਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਬੈਨ ਲਗਾਉਣ ਦੀ ਮੰਗ ਕੀਤੀ ਹੈ । ਕਮੇਟੀ ਨੇ ਮਾਨ ਸਰਕਾਰ ਨੂੰ ਕਿਹਾ ਹੈ ਕਿ ਪੰਜਾਬ ਵਿੱਚ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਹੈ,ਜੇਕਰ ਫਿਲਮ ਐਮਰਜੈਂਸੀ ਰਿਲੀਜ਼ ਹੋਈ ਤਾਂ ਸੂਬੇ ਦਾ ਮਾਹੌਲ ਖਰਾਬ ਹੋ ਸਕਦਾ ਹੈ,ਇਸ ਵਿੱਚ ਸਿੱਖਾਂ ਦੇ ਅਕਸ ਨੂੰ ਖਰਾਬ ਕੀਤਾ ਗਿਆ ਹੈ । SGPC ਦੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਤਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਫਿਲਮ ਨੂੰ ਰਿਲੀਜ਼ ਨਾ ਹੋਣ ਦਿੱਤਾ ਜਾਵੇ ।

ਇਸ ਤੋਂ ਪਹਿਲਾਂ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜਦੋਂ ਤੱਕ ਫਿਲਮ ਕਮੇਟੀ ਨੂੰ ਨਹੀਂ ਵਿਖਾਈ ਜਾਵੇਗੀ ਐਮਰਜੈਂਸੀ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ । ਕਮੇਟੀ ਨੇ ਕਿਹਾ ਸੀ ਅਸੀਂ ਫਿਲਮ ਦੇ ਵਿਰੋਧੀ ਵਿੱਚ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਕਰਾਂਗੇ ।

ਬੀਤੇ ਦਿਨੀ ਸੈਂਸਰ ਬੋਰਡ ਨੇ ਸਿਰਫ ਇੱਕ ਮਿੰਟ ਯਾਨੀ 3 ਸੀਨ ‘ਤੇ ਕੱਟ ਲੱਗਾ ਕੇ ਫਿਲਮ ਨੂੰ ਰਿਲੀਜ਼ ਕਰਨ ਦਾ ਸਰਟਿਫਿਕੇਟ ਜਾਰੀ ਕਰ ਦਿੱਤਾ ਸੀ । ਸੈਂਸਰ ਬੋਰਡ ਵੱਲੋਂ ਐਮਰਜੈਂਸੀ ਫਿਲਮ ਨੂੰ ਸਰਟੀਫਿਕੇਟ ਨਾ ਮਿਲਣ ‘ਤੇ ਕੰਗਨਾ ਅਤੇ ਫਿਲਮ ਦੇ ਨਿਰਮਾਤਾ ਬੰਬੇ ਹਾਈਕੋਰਟ ਪਹੁੰਚ ਗਏ ਸਨ । ਸੈਂਸਰ ਬੋਰਡ ਨੇ ਕੁਝ ਸੀਨ ਦੇ ਕੱਟ ਨਾਲ ਫਿਲਮ ਰਿਲੀਜ਼ ਕਰਨ ਦੀ ਇਜਾਜ਼ਤ ਦਿੱਤੀ ਜਿਸ ਨੂੰ ਫਿਲਮ ਪ੍ਰੋਡੂਸਰ ਨੇ ਮਨਜ਼ੂਰ ਕਰ ਲਿਆ ਸੀ ।

ਫਿਲਮ ਐਮਰਜੈਂਸੀ ਵਿੱਚ ਵਿਖਾਏ ਗਏ ਵਿਵਾਦਿਤ ਬਿਆਨਾਂ ‘ਤੇ ਸੈਂਸਰ ਬੋਰਡ ਨੇ ਫੈਕਟਸ ਵਿਖਾਉਣ ਨੂੰ ਕਿਹਾ ਸੀ । CBFC ਨੇ ਕਿਹਾ ਸੀ ਕਿ ਮੇਕਰਸ ਨੂੰ ਇਸ ਫਿਲਮ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰਿਚਰਡ ਮਿਲਹੌਲ ਨਿਕਸ ਵੱਲੋਂ ਭਾਰਤੀ ਮਹਿਲਾਵਾਂ ਪ੍ਰਤੀ ਕੀਤੀ ਗਈ ਅਪਮਾਨਜਨਕ ਟਿੱਪਣੀਆਂ ‘ਤੇ ਇਤਰਾਜ਼ ਜਤਾਇਆ ਗਿਆ ਸੀ,ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੇ ਸੀਨ ਤੇ ਵੀ ਇਤਰਾਜ਼ ਜ਼ਾਹਿਰ ਕੀਤਾ ਸੀ ।