India Punjab

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਚਾਇਤੀ ਚੋਣਾਂ ‘ਚ ਧੱਕੇਸ਼ਾਹੀ ਦੀ ਸ਼ਿਕਾਇਤ ਕੀਤੀ !

ਬਿਉਰੋ ਰਿਪੋਰਟ – ਪੰਚਾਇਤੀ ਚੋਣਾਂ ਦੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅਤੇ ਬੁਧਲਾੜਾ ਤੋਂ ਕਾਂਗਰਸ ਦੀ ਇੰਚਾਰਜ ਡਾਕਟਰ ਰਣਬੀਰ ਕੌਰ ਨੇ ਧੱਕੇਸ਼ਾਹੀ ਦਾ ਇਲਜ਼ਾਮ ਲਗਾਇਆ ਹੈ । ਇਸ ਦੇ ਲਈ ਦੋਵਾਂ ਨੇ ਮਾਨਸਾ ਦੇ ਡੀਸੀ ਮਿਲ ਕੇ ਪਿੰਡ ਰਾਮਪੁਰ ਮੰਡਰ ਵਿੱਚ ਗੜਬੜੀ ਦੀ ਸ਼ਿਕਾਇਤ ਕੀਤੀ ਹੈ ।

ਮਾਨਸਾ ਦੇ ਪਿੰਡ ਰਾਮਪੁਰ ਮੰਡੇਰ ਵਿੱਚ ਬੀਤੇ ਦਿਨ ਪੰਚਾਇਤੀ ਚੋਣਾਂ ਦੇ ਦੌਰਾਨ ਜਨਰਲ ਸੀਟ ‘ਤੇ ਚੋਣ ਲੜ ਰਹੀ ਅਨੁਸੂਚਿਤ ਜਾਤ ਦੀ ਮਹਿਲਾ ਨੂੰ ਪੋਲਿੰਗ ਸਟੇਸ਼ਨ ਵਿੱਚ ਦਾਖਲ ਨਾ ਹੋਣ ਅਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਇਆ ਹੈ।

ਪਿਤਾ ਬਲਕੌਰ ਸਿੰਘ ਨੇ ਕਿਹਾ ਪੰਜਾਬ ਵਿੱਚ ਹਰ ਚੋਣਾਂ ਦੌਰਾਨ ਲੋਕ ਧੱਕੇਸ਼ਾਹੀ ਕਰ ਰਹੇ ਹਨ । ਕਈ ਥਾਵਾਂ ‘ਤੇ ਗੋਲੀ ਵੀ ਚਲਾਈ ਗਈ ਹੈ। ਉਨ੍ਹਾਂ ਨੇ ਕਿਹਾ ਇੱਕ ਪਾਸੇ ਸਰਕਾਰ ਪੰਚਾਇਤ ਜ਼ਮੀਨ ਨੂੰ ਛਡਾਉਣ ਦੀ ਗੱਲ ਕਰਦੀ ਹੈ ਤਾਂ ਮੂਸੇ ਵਿੱਚ ਸਰਪੰਚ ਦੀ ਚੋਣ ਜਿੱਤੇ ਵਿਅਕਤੀ ਦੇ ਖਿਲਾਫ ਕਈ ਸ਼ਿਕਾਇਤਾਂ ਦਰਜ ਕਰਵਾਈ ਗਈ ਸੀ । ਉਨ੍ਹਾਂ ਦੇ ਵੱਲੋਂ ਪੰਚਾਇਤੀ ਜ਼ਮੀਨ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ । ਪਰ ਉਸ ‘ਤੇ ਕੋਈ ਕਾਰਵਈ ਨਹੀਂ ਹੋਈ,ਉਨ੍ਹਾਂ ਨੇ ਕਿਹਾ ਜੇਕਰ ਆਮ ਆਦਮੀ ਪਾਰਟੀ ਵੱਲੋਂ ਆਪਣੇ ਲੋਕਾਂ ਨੂੰ ਹੀ ਸਰਪੰਚ ਬਣਾਇਆ ਸੀ ਤਾਂ ਚੋਣਾਂ ਕਰਵਾਉਣ ਦੀ ਕੀ ਜ਼ਰੂਰਤ ਸੀ।