Punjab

ਪੰਜਾਬ ਦੀ ਸਭ ਤੋਂ ਘੱਟ ਉਮਰ ਦੀ 21 ਸਾਲਾ ਧੀ ਬਣੀ ‘ਸਰਪੰਚ’ !

ਬਿਉਰੋ ਰਿਪੋਰਟ – ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਨਤੀਜੇ ਵਿੱਚ ਇੱਕ 21 ਸਾਲਾ ਕੁੜੀ ਨੂੰ ਪਿੰਡ ਦੀ ਸਰਪੰਚ ਚੁਣਿਆ ਗਿਆ ਹੈ । ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਹਰ੍ਰਕਿਸ਼ਨਪੁਰ ਦੀ ਨਵਨੀਤ ਕੌਰ ਨੇ ਸਰਪੰਚੀ ਦੀ ਚੋਣ ਜਿੱਤ ਲਈ ਹੈ ।

ਪਿੰਡ ਦੀਆਂ 514 ਵੋਟਾਂ ਵਿੱਚੋਂ 353 ਵੋਟਾਂ ਹਾਸਲ ਕਰਨ ਵਿੱਚ ਨਵਨੀਤ ਨੇ ਇਕ ਪਾਸੜ ਜਿੱਤ ਹਾਸਲ ਕੀਤੀ ਹੈ । ਨੌਜਵਾਨ ਸਰਪੰਚ ਦੇ ਮੁਕਾਬਲੇ ਵਿੱਚ ਖੜੇ ਉਮੀਦਵਾਰ ਨੂੰ ਸਿਰਫ 54 ਵੋਟਾਂ ਹੀ ਮਿਲਿਆ । ਐਲਾਨੇ ਗਏ ਨਤੀਜਿਆਂ ਵਿੱਚ ਨਵਨੀਤ ਕੌਰ 299 ਵੋਟਾਂ ਨਾਲ ਜੇਤੂ ਕਰਾਰ ਦਿੱਤੀ ਗਈ । ਨਵਨੀਤ ਕੌਰ ਪੰਜਾਬ ਦੇ ਸਭ ਤੋਂ ਨੌਜਵਾਨ ਸਰਪੰਚਾ ਵਿੱਚੋਂ ਇੱਕ ਬਣ ਗਈ ਹੈ ।

ਨਵਨੀਤ ਕੌਰ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਹੈ । ਚੋਣ ਜਿੱਤਣ ਤੋਂ ਬਾਅਦ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਨਵਨੀਤ ਨੂੰ ਵਧਾਈ ਦਿੱਤੀ । ਭਰਾਜ ਨੇ ਵੀ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ 2014 ਵਿੱਚ ਸੰਗਰੂਰ ਵਿੱਚ ਭਗਵੰਤ ਮਾਨ ਦੀ ਚੋਣ ਮੁਹਿੰਮ ਵਿੱਚ ਕੀਤੀ ਸੀ। ਉਹ ਆਪਣੇ ਪਿੰਡ ਵਿੱਚ ਮਾਨ ਲਈ ਇੱਕੋ ਇੱਕ ਪੋਲਿੰਗ ਬੂਥ ਏਜੰਟ ਸੀ।