Punjab

ਪੰਜਾਬ ਦੇ ਇਸ ਸ਼ਹਿਰ ‘ਚ ਜਾਨਲੇਵਾ ਬਿਮਾਰੀ ਨੇ ਮਚਾਇਆ ਕਹਿਰ

ਬਿਉਰੋ ਰਿਪੋਰਟ –  ਡੇਂਗੂ ਦੇ ਸੀਜ਼ਨ ਦੇ ਵਿਚਕਾਰ ਫ਼ਿਰੋਜ਼ਪੁਰ ਵਿੱਚ ਇੱਕ ਹੋਰ ਜਾਨਲੇਵਾ ਬਿਮਾਰੀ ਡਿਪਥੀਰੀਆ (Diphtheria) ਫੈਲ ਗਈ ਹੈ, ਇਸ ਬਿਮਾਰੀ ਦਾ ਨਾਮ ਗਲਘੋਟੂ ਬਿਮਾਰੀ ਦੱਸਿਆ ਜਾ ਰਿਹਾ ਹੈ, ਫ਼ਿਰੋਜ਼ਪੁਰ ਵਿੱਚ ਇਸ ਬਿਮਾਰੀ ਨਾਲ ਪਹਿਲੀ ਮੌਤ ਹੋ ਗਈ ਹੈ, ਜਿਸ ਕਾਰਨ ਸਿਹਤ ਅਧਿਕਾਰੀ ਵੀ ਦਹਿਸ਼ਤ ਵਿੱਚ ਹਨ ਬਿਮਾਰੀ ਦੀ ਜਾਂਚ ਲਈ ਸਿਹਤ ਸੰਗਠਨ ਦੀ ਟੀਮ ਫ਼ਿਰੋਜ਼ਪੁਰ ਪਹੁੰਚ ਗਈ ਹੈ। ਬਿਮਾਰੀ ਕਾਰਨ ਹੋਈ ਮੌਤ ਦੀ ਪੁਸ਼ਟੀ ਸਿਵਲ ਸਰਜਨ ਫ਼ਿਰੋਜ਼ਪੁਰ ਰਾਜਵਿੰਦਰ ਕੌਰ ਨੇ ਕੀਤੀ ਹੈ।

ਜਾਣਕਾਰੀ ਮੁਤਾਬਕ ਮਰਨ ਵਾਲੀ ਤਿੰਨ ਸਾਲਾ ਬੱਚੀ ਦੇ ਪਿਤਾ ਦਾ ਨਾਂ ਜਗਤਾਰ ਸਿੰਘ ਹੈ ਅਤੇ ਉਹ ਫ਼ਿਰੋਜ਼ਪੁਰ ਸ਼ਹਿਰ ਦੀ ਆਵਾ ਵਾਲੀ ਕਲੋਨੀ ਦਾ ਵਸਨੀਕ ਹੈ, ਜਿਸ ਦੀ ਬਿਮਾਰੀ ਨੇ 8 ਅਕਤੂਬਰ ਨੂੰ ਫ਼ਰੀਦਕੋਟ ਵਿਖੇ ਹੀ ਦਮ ਤੋੜ ਦਿੱਤਾ ਸੀ ਲਿਆਂਦੀ ਗਈ ਲੜਕੀ ਦੀ ਮੌਤ ਤੋਂ ਬਾਅਦ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ।

ਇਹ ਵੀ ਪੜ੍ਹੋ – ਜੰਮੂ ’ਚ ‘ਆਪ’ ਦੇ ਸਮਾਗਮ ਲਈ ਵਰਤਿਆ ਪੰਜਾਬ ਦਾ ਸਰਕਾਰੀ ਹੈਲੀਕਾਪਟਰ! ਖਹਿਰਾ ਵੱਲੋਂ ਮੁਆਵਜ਼ੇ ਦੀ ਕੀਤੀ ਮੰਗ