India Punjab

ਜੰਮੂ ’ਚ ‘ਆਪ’ ਦੇ ਸਮਾਗਮ ਲਈ ਵਰਤਿਆ ਪੰਜਾਬ ਦਾ ਸਰਕਾਰੀ ਹੈਲੀਕਾਪਟਰ! ਖਹਿਰਾ ਵੱਲੋਂ ਮੁਆਵਜ਼ੇ ਦੀ ਕੀਤੀ ਮੰਗ

ਬਿਉਰੋ ਰਿਪੋਰਟ: ਕਾਂਗਰਸ ਆਗੂ ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ ’ਤੇ ‘ਆਪ’ ਦੇ ਸਮਾਗਮਾਂ ਲਈ ਪੰਜਾਬ ਦੇ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਗਾਇਆ ਹੈ। ਇਸ ਦੇ ਲਈ ਉਨ੍ਹਾਂ ਨੇ ਪਾਰਟੀ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਖਹਿਰਾ ਨੇ ਇਸ ਦੀ ਵੀਡੀਓ ਪੋਸਟ ਸ਼ੇਅਰ ਕਿਹਾ ਹੈ ਕਿ ਜੇਕਰ ਅਰਵਿੰਦ ਕੇਜਰੀਵਾਲ ਪਾਰਟੀ ਰਾਜਨੀਤੀ ਦੇ ਪ੍ਰਚਾਰ ਲਈ ਕਿਸੇ ਹੋਰ ਸੂਬੇ ਦੀ ਸਰਕਾਰੀ ਮਸ਼ੀਨਰੀ ਦੀ ਸ਼ਰੇਆਮ ਦੁਰਵਰਤੋਂ ਕਰਨ ਤਾਂ ਰਾਜਨੀਤੀ ਵਿੱਚ ਉੱਚ ਨੈਤਿਕ ਆਧਾਰ ਲੈਣ ਦਾ ਕੀ ਮਤਲਬ ਹੈ?

ਉਨ੍ਹਾਂ ਕਿਹਾ ਕਿ ਅੱਜ ਜੰਮੂ ਵਿੱਚ ਆਮ ਆਦਮੀ ਪਾਰਟੀ ਦੇ ਸਮਾਗਮ ਲਈ ਪੰਜਾਬ ਦੇ ਹੈਲੀਕਾਪਟਰ ਦੀ ਘੋਰ ਦੁਰਵਰਤੋਂ ਅਰਵਿੰਦ ਕੇਜਰੀਵਾਲ ਐਂਡ ਕੰਪਨੀ ਲਈ ਕਾਨੂੰਨੀ ਅਤੇ ਨੈਤਿਕ ਤੌਰ ’ਤੇ ਗਲਤ ਹੈ।

ਜੇਕਰ ਆਮ ਆਦਮੀ ਪਾਰਟੀ ਦੇ ਲੀਡਰਾਂ ਵਿੱਚ ਨੈਤਿਕਤਾ ਦਾ ਜਿੰਮਾ ਵੀ ਬਚਿਆ ਹੈ ਤਾਂ ਉਹ ਹੈਲੀਕਾਪਟਰ ਯਾਤਰਾ ਦਾ ਖਰਚਾ ਪੰਜਾਬ ਦੇ ਖਜ਼ਾਨੇ ਵਿੱਚ ਜਮ੍ਹਾ ਕਰਵਾਉਣ ਕਿਉਂਕਿ ਪੰਜਾਬ ਪਹਿਲਾਂ ਹੀ 4 ਲੱਖ ਕਰੋੜ ਦੇ ਕਰਜ਼ੇ ਦੀ ਮਾਰ ਝੱਲ ਰਿਹਾ ਹੈ, ਜਿਸ ਦਾ ਇੱਕ ਹਿੱਸਾ ਭਗਵੰਤ ਮਾਨ ਸਰਕਾਰ ਦੀਆਂ ਮਾੜੀਆਂ ਵਿੱਤੀ ਨੀਤੀਆਂ ਦਾ ਕਾਰਨ ਹੈ।