India Punjab Sports

ਹਾਕੀ ਇੰਡੀਆ ਲੀਗ: ਹਰਮਨਪ੍ਰੀਤ ਸਿੰਘ ਬਣਿਆ ਸਭ ਤੋਂ ਮਹਿੰਗਾ ਖਿਡਾਰੀ! 78 ਲੱਖ ਰੁਪਏ ’ਚ ਪੰਜਾਬ ਸੂਰਮਾ ’ਚ ਸ਼ਾਮਲ

ਬਿਉਰੋ ਰਿਪੋਰਟ: ਸੱਤ ਸਾਲ ਬਾਅਦ ਵਾਪਸੀ ਕਰ ਰਹੀ ਹਾਕੀ ਇੰਡੀਆ ਲੀਗ ਦੀ ਨਿਲਾਮੀ ਦੀ ਸ਼ੁਰੂਆਤ ਸ਼ਾਨਦਾਰ ਰਹੀ। ਨਿਲਾਮੀ ਦੇ ਪਹਿਲੇ ਦਿਨ ਭਾਰਤੀ ਖਿਡਾਰੀਆਂ ’ਤੇ ਬੋਲੀ ਲੱਗੀ ਜਿਸ ’ਚ ਟੀਮ ਦੇ ਕਪਤਾਨ ਉਰਫ਼ ‘ਸਰਪੰਚ ਸਾਹਿਬ’, ਉਪ ਕਪਤਾਨ ਹਾਰਦਿਕ ਸਿੰਘ, ਮਨਪ੍ਰੀਤ ਸਿੰਘ ਵਰਗੇ ਵੱਡੇ ਨਾਮ ਸ਼ਾਮਲ ਸਨ। ਉਮੀਦ ਮੁਤਾਬਕ ਹਰਮਨਪ੍ਰੀਤ ਸਿੰਘ ਪਹਿਲੇ ਦਿਨ ਸਭ ਤੋਂ ਮਹਿੰਗੇ ਖਿਡਾਰੀਆਂ ’ਚ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਹਾਰਦਿਕ ਸਿੰਘ, ਵਿਵੇਕ ਸਾਗਰ ਅਤੇ ਮਨਪ੍ਰੀਤ ਸਿੰਘ ’ਤੇ ਵੀ ਲੱਖਾਂ ਰੁਪਏ ਦੀ ਬੋਲੀ ਲਾਈ ਗਈ।

ਹਰਮਨਪ੍ਰੀਤ ਸਿੰਘ ਲਈ ਕਈ ਟੀਮਾਂ ਨੇ ਬੋਲੀ ਲਗਾਈ। ਹੈਦਰਾਬਾਦ ਸਟੋਰਮ ਨੇ ਹਰਮਨਪ੍ਰੀਤ ਸਿੰਘ ਲਈ ਲਗਾਤਾਰ ਬੋਲੀ ਲਗਾਈ। ਉਸ ਤੋਂ ਇਲਾਵਾ ਦਿੱਲੀ ਅਤੇ ਪੰਜਾਬ ਸੂਰਮਾ ਨੇ ਵੀ ਉਸ ਲਈ ਬੋਲੀ ਲਗਾਈ। ਹਰਮਨਪ੍ਰੀਤ ਸਿੰਘ ਆਖਰਕਾਰ 78 ਲੱਖ ਰੁਪਏ ਵਿੱਚ ਪੰਜਾਬ ਸੂਰਮਾ ਵਿੱਚ ਸ਼ਾਮਲ ਹੋ ਗਏ। ਸਰਦਾਰ ਸਿੰਘ ਨੇ ਉਸ ਦੀ ਆਖ਼ਰੀ ਬੋਲੀ ਲਗਾਈ। ਹਰਮਨਪ੍ਰੀਤ ਸਿੰਘ ਇਸ ਲੀਗ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਖਿਡਾਰੀ ਹੈ।

ਹਰਮਨਪ੍ਰੀਤ ਸਿੰਘ ਤੋਂ ਪਹਿਲਾਂ ਹਾਰਦਿਕ ਸਿੰਘ ਸਭ ਤੋਂ ਮਹਿੰਗਾ ਖਿਡਾਰੀ ਸੀ। ਹਾਰਦਿਕ ਲਈ ਕਈ ਟੀਮਾਂ ਨੇ ਵੀ ਬੋਲੀ ਲਗਾਈ ਸੀ। ਉਹ ਪਹਿਲਾ ਖਿਡਾਰੀ ਸੀ ਜਿਸ ਦੀ ਬੋਲੀ 50 ਲੱਖ ਰੁਪਏ ਨੂੰ ਪਾਰ ਕਰ ਗਈ ਸੀ। ਹਾਰਦਿਕ ਲਈ ਦਿੱਲੀ ਦੇ ਐਸਜੀ ਪਾਈਪਰਸ ਅਤੇ ਯੂਪੀ ਰੁਦਰਾਸ ਵਿਚਾਲੇ ਲੰਬੀ ਜੰਗ ਚੱਲ ਰਹੀ ਸੀ। ਨਿਲਾਮੀ ਵਿੱਚ ਕੁਝ ਹੋਰ ਟੀਮਾਂ ਵੀ ਸ਼ਾਮਲ ਹੋਈਆਂ। ਅਖੀਰ ਯੂਪੀ ਰੁਦਰਾਸ ਨੇ ਉਸਨੂੰ 70 ਲੱਖ ਰੁਪਏ ਵਿੱਚ ਖ਼ਰੀਦ ਲਿਆ।

ਹਰਮਨਪ੍ਰੀਤ ਸਿੰਘ ਤੋਂ ਬਾਅਦ ਅਭਿਸ਼ੇਕ ਸ਼ਾਰਚੀ ਰਾਰ ਬੰਗਲਾ ਟਾਈਗਰਜ਼ ’ਚ ਸ਼ਾਮਲ ਕੀਤਾ ਗਿਆ। ਉਸ ਲਈ ਕਈ ਟੀਮਾਂ ਨੇ ਬੋਲੀ ਲਗਾਈ ਸੀ। ਉਹ ਤੀਜਾ ਖਿਡਾਰੀ ਸੀ ਜਿਸ ਦੀ ਬੋਲੀ 50 ਲੱਖ ਰੁਪਏ ਤੋਂ ਉੱਪਰ ਗਈ। ਅਭਿਸ਼ੇਕ ਨੂੰ ਬੰਗਾਲ ਟਾਈਗਰਸ ਨੇ 72 ਲੱਖ ਰੁਪਏ ’ਚ ਖਰੀਦਿਆ।

ਭਾਰਤ ਦੇ ਪੰਜ ਸਭ ਤੋਂ ਮਹਿੰਗੇ ਖਿਡਾਰੀ

  • ਹਰਮਨਪ੍ਰੀਤ ਸਿੰਘ – ਸੁਰਮਾ HC – 78 ਲੱਖ ਰੁਪਏ
  • ਅਭਿਸ਼ੇਕ – ਸ਼ਰਾਚੀ ਰਾਹ ਬੰਗਾਲ ਟਾਈਗਰਸ – 72 ਲੱਖ ਰੁਪਏ
  • ਹਾਰਦਿਕ ਸਿੰਘ – ਯੂਪੀ ਰੁਦਰਾਸ – 70 ਲੱਖ ਰੁਪਏ
  • ਅਮਿਤ ਰੋਹੀਦਾਸ – ਤਾਮਿਲਨਾਡੂ ਡਰੈਗਨਸ – 48 ਲੱਖ ਰੁਪਏ
  • ਜੁਗਰਾਜ ਸਿੰਘ – ਸ਼ਰਾਚੀ ਰਾਹ ਬੰਗਾਲ ਟਾਈਗਰਸ – 48 ਲੱਖ ਰੁਪਏ