Punjab

ਕਿਸਾਨ ਦੂਜੇ ਸੂਬੇ ‘ਚ ਝੋਨਾ ਵੇਚਣ ਲਈ ਮਜ਼ਬੂਰ!

ਬਿਉਰੋ ਰਿਪੋਰਟ – ਪੰਜਾਬ ‘ਚ ਝੋਨੇ ਦੀ ਕਟਾਈ ਕੀਤੀ ਜਾ ਰਹੀ ਹੈ ਪਰ ਖਰੀਦ ਪ੍ਰਬੰਧ ਪੂਰੀ ਤਰ੍ਹਾਂ ਨਾਲ ਸ਼ੁਰੂ ਨਹੀਂ ਹੋਏ। ਪੰਜਾਬ ਵਿਚ ਖਰੀਦ ਹੌਲੀ ਹੋਣ ਕਾਰਨ ਮੰਡੀਆਂ ਵਿਚ ਕਿਸਾਨ ਪਰੇਸ਼ਾਨ ਹੋ ਰਹੇ ਹਨ ਚੇ ਇਸ ਤੋਂ ਤੰਗ ਆ ਕੇ ਪੰਜਾਬ ਅਤੇ ਹਰਿਆਣਾ ਦੀ ਸਰਹੱਦ (Punjab and Haryana Border)  ‘ਤੇ ਰਹਿੰਦੇ ਕਿਸਾਨ ਹੁਣ ਮਜ਼ਬੂਰਨ ਆਪਣਾ ਝੋਨੇ ਹਰਿਆਣਾ ਦੀਆਂ ਮੰਡੀਆਂ ਵਿਚ ਵੇਚ ਰਹੇ ਹਨ। ਦੱਸ ਦੇਈਏ ਕਿ ਪੰਜਾਬ ਦੇ ਮਿੱਲ ਮਾਲਕ ਅਤੇ ਆੜ੍ਹਤੀਆਂ ਦੀ ਹੜਤਾਲ ਅਜੇ ਵੀ ਜਾਰੀ ਹੈ। ਜਿਸ ਕਾਰਨ ਕਿਸਾਨ ਹਰਿਆਣਾ ਦੀਆਂ ਮੰਡੀਆਂ ਵੱਲ ਮੂੰਹ ਕਰ ਰਹੇ ਹਨ। ਇੰਨ੍ਹਾਂ ਹੀ ਨਹੀਂ ਕਿਸਾਨ ਜਥੇਬੰਦੀਆਂ ਲਗਾਤਾਰ ਹੌਲੀ ਖਰੀਦ ਦਾ ਮੁੱਦਾ ਚੁੱਕ ਰਹੀਆਂ ਅਤੇ ਉਨ੍ਹਾਂ ਨੇ ਇਸ ਨੂੰ ਲੈ ਕੇ ਕੱਲ੍ਹ ਰੇਲ੍ਹ ਰੋਕ ਕੇ ਧਰਨਾ ਦੇਣ ਦਾ ਫੈਸਲਾ ਕੀਤਾ ਹੈ।

ਹੁਣ ਤੱਕ ਪ੍ਰਾਪਤ ਹੋਈ ਮੁਤਾਬਕ ਪੰਜਾਬ ‘ਚ ਖਰੀਦ ‘ਚ ਦੇਰੀ ਹੋਣ ਕਾਰਨ ਹਰਿਆਣਾ ਦੇ ਘਨੌਰ, ਸਮਾਣਾ, ਲਾਚੜੂ, ਕਪੂਰੀ ਅਤੇ ਸ਼ਾਦੀਪੁਰ ਆਦਿ ਖੇਤਰਾਂ ਦੇ ਕਿਸਾਨਾਂ ਵੱਲੋਂ ਝੋਨਾ ਵੇਚਣ ਦੀਆਂ ਖਬਰਾਂ ਆਈਆਂ ਹਨ।

ਇਹ ਵੀ ਪੜ੍ਹੋ – ਲਾਰੈਂਸ ਗੈਂਗ ਨੇ ਲਈ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ, ਸਲਮਾਨ ਖ਼ਾਨ ਦੀ ਮਦਦ ਕਰਨ ਵਾਲਿਆਂ ਨੂੰ ਚੇਤਾਵਨੀ