International Punjab

ਕੈਨੇਡਾ ’ਚ ਖ਼ਾਲਿਸਤਾਨੀ ਗਰੁੱਪਾਂ ਖ਼ਿਲਾਫ਼ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ’ਤੇ ਹਮਲੇ! ਭਾਰਤੀ ਮੂਲ ਦੇ MP ਚੰਦਰ ਆਰੀਆ ਦਾ ਦਾਅਵਾ

ਬਿਉਰੋ ਰਿਪੋਰਟ: ਕੈਨੇਡਾ ਦੇ ਸੰਸਦ ਮੈਂਬਰ ਚੰਦਰਕਾਂਤ ਚੰਦਰ ਆਰੀਆ (Chandrakanth Chandra Arya) ਨੇ ਮੁੱਦਾ ਚੁੱਕਿਆ ਹੈ ਕਿ ਕੈਨੇਡਾ ਵਿੱਚ ਖ਼ਾਲਿਸਤਾਨ ਦੇ ਮੁੱਦੇ ਦੀ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ’ਤੇ ਹਮਲੇ ਹੋ ਰਹੇ ਹਨ। ਚੰਦਰ ਆਰੀਆ, ਇੱਕ ਲਿਬਰਲ ਹਨ ਜਿਨ੍ਹਾਂ ਨੇ ਪਹਿਲਾਂ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਵਿੱਚ ਵੱਸਣ ਵਾਲੇ ਹਿੰਦੂਆਂ ਵਿੱਚ ਡਰ ਦੀ ਚਿੰਤਾ ਜ਼ਾਹਰ ਕੀਤੀ ਸੀ। ਹੁਣ ਉਨ੍ਹਾਂ ਨੇ ਰਿਪੋਰਟਰਾਂ ਦਾ ਮੁੱਦਾ ਚੁੱਕਿਆ ਹੈ। ਆਰੀਆ ਆਪਣੀਆਂ ਟਿੱਪਣੀਆਂ ਲਈ ਸੁਰਖੀਆਂ ਵਿੱਚ ਰਹਿੰਦੇ ਹਨ।

ਕੈਨੇਡੀਅਨ ਸਰਕਾਰ ਨੂੰ ਸਥਿਤੀ ਨੂੰ ‘ਬਹੁਤ ਦੇਰ ਹੋਣ ਤੋਂ ਪਹਿਲਾਂ’ ਲੋਹੇ ਦੇ ਹੱਥ ਨਾਲ ਨਜਿੱਠਣ ਲਈ ਕਹਿੰਦੇ ਹੋਏ, ਆਰਿਆ ਨੇ ਕਿਹਾ, “ਮੈਂ ਕਾਨੂੰਨ ਐਂਫੋਰਸਮੈਂਟ ਏਜੰਸੀਆਂ ਨੂੰ ਕਹਿੰਦਾ ਹਾਂ ਕਿ ਉਹ ਖਾਲਿਸਤਾਨੀ ਅਤਿਵਾਦ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਣ।” ਉਨ੍ਹਾਂ ਨੇ ਪੱਤਰਕਾਰਾਂ ’ਤੇ ਹਮਲਿਆਂ ਦੀਆਂ ਘਟਨਾਵਾਂ ਦਾ ਹਵਾਲਾ ਦਿੱਤਾ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਿਰਫ ਭਾਰਤੀ ਮੂਲ ਦੇ ਸਨ।

ਆਰੀਆ ਨੇ ਦਾਅਵਾ ਕੀਤਾ ਹੈ ਕਿ ਕੁਝ ਦਿਨ ਪਹਿਲਾਂ ਰੈੱਡ ਐਫਐਮ ਕੈਲਗਰੀ ਦੇ ਰਿਸ਼ੀ ਨਾਗਰ (Rishi Nagar of Red FM Calgary) ’ਤੇ ਗੰਭੀਰ ਹਮਲਾ ਹੋਇਆ ਸੀ। ਇਸ ਤੋਂ ਪਹਿਲਾਂ, ਮਾਰਚ 2023 ਵਿੱਚ ਰੇਡੀਓ AM600, ਰਿਚਮੰਡ, ਬੀਸੀ ਦੇ ਸਮੀਰ ਕੌਸ਼ਲ (Sameer Kaushal of Radio AM600, Richmond, BC) ’ਤੇ ਖਾਲਿਸਤਾਨੀ ਪ੍ਰਦਰਸ਼ਨ ਨੂੰ ਕਵਰ ਕਰਨ ਲਈ ਹਮਲਾ ਕੀਤਾ ਗਿਆ ਸੀ।

ਹੋਰ ਘਟਨਾਵਾਂ ਦਾ ਦਾਅਵਾ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਫਰਵਰੀ 2022 ਵਿੱਚ, ਬਰੈਂਪਟਨ ਦੇ ਰੇਡੀਓ ਹੋਸਟ ਦੀਪਕ ਪੁੰਜ (Brampton radio host Deepak Punj) ’ਤੇ ਖਾਲਿਸਤਾਨ ਨਾਲ ਸਬੰਧਿਤ ਹਿੰਸਾ ਦੀ ਆਲੋਚਨਾ ਕਰਨ ਲਈ ਉਸਦੇ ਸਟੂਡੀਓ ਵਿੱਚ ਹਮਲਾ ਕੀਤਾ ਗਿਆ ਸੀ। ਉਸ ਤੋਂ ਇਲਾਵਾ, ਅੱਤਵਾਦ ਵਿਰੋਧੀ ਖੋਜੀ ਪੱਤਰਕਾਰ ਮੋਚਾ ਬੇਜ਼ੀਰਗਨ (investigative journalist Mocha Bezirgan) ਨੂੰ ਵੀ ਖ਼ਾਲਿਸਤਾਨ ’ਤੇ ਰਿਪੋਰਟਿੰਗ ਕਰਨ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।