India Punjab

‘ਮੇਰੇ ਪੁੱਤਰ ਦੀ ਮੌਤ ਨੂੰ ਲੋਕ ਵੇਚ ਰਹੇ ਹਨ’! ‘ਮੈਂ ਕੋਰਟ ਕੇਸ ਕਰਾਂਗਾ’ !

ਬਿਉਰੋ ਰਿਪੋਰਟ – REALITY SHOW BIG BOSS ਵਿੱਚ ਬੀਜੇਪੀ ਦੇ ਆਗੂ ਤਜਿੰਦਰਪਾਲ ਸਿੰਘ ਬੱਗਾ (BJP LEADER TAJINDER SINGH BAGGA) ਨੇ ਦਾਅਵਾ ਕੀਤਾ ਸੀ ਕਿ ਉਸ ਦੇ ਜੋਤਸ਼ੀ ਦੋਸਤ ਨਾਲ ਸਿੱਧੂ ਮੂਸੇਵਾਲਾ ਨੇ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਉਸ ਨੇ ਸਿੱਧੂ ਨੂੰ ਜਾਨ ਤੋਂ ਖਤਰੇ ਬਾਰੇ ਅਲਰਟ ਜਾਰੀ ਕੀਤਾ ਸੀ। ਜੋਤਸ਼ੀ ਨੇ ਵੀ ਟੀਵੀ ‘ਤੇ ਆਕੇ ਇਸ ਦੀ ਤਸਦੀਕ ਕੀਤੀ ਸੀ । ਪਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਨੂੰ ਝੂਠ ਦੱਸਿਆ ਹੈ ਅਤੇ ਇਸ ਨੂੰ ਪਬਲਿਸਿਟੀ ਸਟੰਟ ਕਰਾਰ ਦਿੱਤਾ ਹੈ ।

ਪਿਤਾ ਬਲਕੌਰ ਸਿੰਘ ਨੇ ਕਿਹਾ ਸਿੱਧੂ ਮੂਸੇਵਾਲਾ ‘ਤੇ ਲਿਖੀ ਕਿਤਾਬ ਅਤੇ ਦੋਸਤ ਵੱਲੋਂ ਕੀਤੇ ਖੁਲਾਸੇ ‘ਤੇ ਕਿਹਾ ਇਹ ਸਾਰੇ ਲੋਕ ਪੈਸੇ ਦੀ ਖਾਤਰ ਕੁਝ ਵੀ ਕਰ ਸਕਦੇ ਹਨ । ਜੋ ਅੱਜ ਆਪਣੇ ਆਪ ਨੂੰ ਸਿੱਧੂ ਦਾ ਦੋਸਤ ਦੱਸ ਰਹੇ ਹਨ ਉਹ ਅੱਜ ਤੱਕ ਸਿੱਧੂ ਮੂਸੇਵਾਲਾ ਦੇ ਇਨਸਾਫ ਦੇ ਲਈ ਉਨ੍ਹਾਂ ਦੇ ਕੋਲ ਨਹੀਂ ਆਏ ਸਨ । ਉਨ੍ਹਾਂ ਨੇ ਜਿਹੜੇ ਮੇਰੇ ਪੁੱਤਰ ਦਾ ਨਾਂ ਲੈਕੇ ਪਬਲਿਸਿਟੀ ਸਟੰਟ ਕੀਤਾ ਜਾ ਰਿਹਾ ਹੈ ਉਸ ਦੇ ਖਿਲਾਫ ਉਹ ਜਲਦ ਹੀ ਅਦਾਲਤ ਵਿੱਚ ਜਾਣਗੇ ।