India

LIVE – ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 2024 ਦੇ ਨਤੀਜੇ

ਬਿਉਰੋ ਰਿਪੋਰਟ: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਨੈਸ਼ਨਲ ਕਾਨਫਰੰਸ (ਐਨਸੀ) ਅਤੇ ਕਾਂਗਰਸ ਗੱਠਜੋੜ ਸਰਕਾਰ ਬਣਾਉਣ ਜਾ ਰਹੇ ਹਨ। ਗਠਜੋੜ ਨੂੰ 48 ਸੀਟਾਂ ਮਿਲੀਆਂ ਹਨ। ਨੈਸ਼ਨਲ ਕਾਨਫਰੰਸ ਨੂੰ 42 ਅਤੇ ਕਾਂਗਰਸ ਨੂੰ 6 ਸੀਟਾਂ ਮਿਲੀਆਂ ਹਨ।

ਦੂਜੇ ਪਾਸੇ ਭਾਜਪਾ ਨੇ 29 ਸੀਟਾਂ ਜਿੱਤੀਆਂ ਹਨ। ਪੀਡੀਪੀ ਨੂੰ 3 ਸੀਟਾਂ ਮਿਲੀਆਂ ਹਨ। ਇੱਕ-ਇੱਕ ਸੀਟ ਆਮ ਆਦਮੀ ਪਾਰਟੀ, ਜੇਪੀਸੀ ਅਤੇ ਸੀਪੀਆਈ (ਐਮ) ਨੂੰ ਮਿਲੀ। 7 ਆਜ਼ਾਦ ਉਮੀਦਵਾਰ ਵੀ ਜਿੱਤੇ ਹਨ। 90 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬਹੁਮਤ ਦਾ ਅੰਕੜਾ 46 ਹੈ।

ਇਸ ਦੌਰਾਨ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਉਮਰ ਅਬਦੁੱਲਾ ਜੰਮੂ-ਕਸ਼ਮੀਰ ਦੇ ਅਗਲੇ ਮੁੱਖ ਮੰਤਰੀ ਹੋਣਗੇ। ਉਮਰ ਅਬਦੁੱਲਾ ਨੇ ਦੋ ਸੀਟਾਂ (ਬਡਗਾਮ ਅਤੇ ਗੰਦਰਬਲ) ’ਤੇ ਚੋਣ ਲੜੀ ਅਤੇ ਦੋਵੇਂ ਹੀ ਸੀਟਾਂ ਜਿੱਤੀਆਂ ਹਨ।

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਬੇਟੀ ਇਲਤਿਜਾ ਮੁਫਤੀ ਸ਼੍ਰੀਗੁਫਵਾੜਾ-ਬਿਜਬੇਹਾਰਾ ਸੀਟ ਤੋਂ ਹਾਰ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਲੋਕਾਂ ਦਾ ਫੈਸਲਾ ਸਵੀਕਾਰ ਕਰਦੀ ਹਾਂ। ਦੂਜੇ ਪਾਸੇ ਨੌਸ਼ਹਿਰਾ ਸੀਟ ਤੋਂ ਹਾਰਨ ਤੋਂ ਬਾਅਦ ਰਵਿੰਦਰ ਰੈਨਾ ਨੇ ਭਾਜਪਾ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਜੰਮੂ-ਕਸ਼ਮੀਰ ’ਚ 18 ਸਤੰਬਰ ਤੋਂ 1 ਅਕਤੂਬਰ ਤੱਕ 3 ਪੜਾਵਾਂ ’ਚ 63.88 ਫੀਸਦੀ ਵੋਟਿੰਗ ਹੋਈ। 10 ਸਾਲ ਪਹਿਲਾਂ 2014 ’ਚ ਹੋਈਆਂ ਚੋਣਾਂ ’ਚ 65 ਫੀਸਦੀ ਵੋਟਿੰਗ ਹੋਈ ਸੀ। ਇਸ ਵਾਰ 1.12% ਘੱਟ ਵੋਟਿੰਗ ਹੋਈ।

8 Oct
4:46 PM
ਅਰਵਿੰਦ ਕੇਜਰੀਵਾਲ ਨੇ ‘ਆਪ’ ਉਮੀਦਵਾਰ ਮਹਿਰਾਜ ਮਲਿਕ ਨਾਲ ਕੀਤੀ ਗੱਲ

8 Oct
3:45 PM
ਸ਼ੋਪੀਆਂ ਸੀਟ ਤੋਂ ਆਜ਼ਾਦ ਉਮੀਦਵਾਰ ਸ਼ਬੀਰ ਅਹਿਮਦ ਕੁੱਲੇ ਦੀ ਜਿੱਤ
8 Oct
3:05 PM
ਜੰਮੂ ਪੱਛਮੀ ਸੀਟ ਤੋਂ ਭਾਜਪਾ ਦੇ ਅਰਵਿੰਦ ਗੁਪਤਾ ਜਿੱਤੇ

ਅਰਵਿੰਦ ਗੁਪਤਾ ਨੇ ਕਾਂਗਰਸ ਦੇ ਮਨਮੋਹਨ ਸਿੰਘ ਨੂੰ 21360 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। 

8 Oct
2:19 PM
ਕੇਜਰੀਵਾਲ ਨੇ ਮਹਿਰਾਜ ਮਲਿਕ ਨੂੰ ਦਿੱਤੀ ਵਧਾਈ

8 Oct
2:05 PM
ਉਮਰ ਅਬਦੁੱਲਾ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਬਣਨਗੇ- ਫਾਰੂਕ ਅਬਦੁੱਲਾ
ਫਾਰੂਕ ਅਬਦੁੱਲਾ ਨੇ ਕਿਹਾ, “ਲੋਕਾਂ ਨੇ ਆਪਣਾ ਫਤਵਾ ਦਿੱਤਾ ਹੈ, ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ 5 ਅਗਸਤ ਨੂੰ ਲਏ ਗਏ ਫੈਸਲੇ ਨੂੰ ਸਵੀਕਾਰ ਨਹੀਂ ਕਰਦੇ... ਉਮਰ ਅਬਦੁੱਲਾ ਮੁੱਖ ਮੰਤਰੀ ਹੋਣਗੇ।”
8 Oct
1:43 PM
ਨੈਸ਼ਨਲ ਕਾਨਫਰੰਸ ਦੀ ਸ਼ਕੀਨਾ ਇੱਤੂ ਨੇ ਡੀਐਚ ਪੋਰਾ ਵਿਧਾਨ ਸਭਾ ਸੀਟ ਤੋਂ ਜਿੱਤ ਦਰਜ ਕੀਤੀ।
8 oct
1:41 PM
ਜੰਮੂ-ਕਸ਼ਮੀਰ ਵਿੱਚ AAP ਦਾ ਖਾਤਾ ਖੁੱਲ੍ਹਿਆ

ਡੋਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿਰਾਜ ਮਲਿਕ ਚੋਣ ਜਿੱਤੇ

8 Oct
1:39 PM
ਉਮਰ ਅਬਦੁੱਲਾ ਨੇ ਬਡਗਾਮ ਸੀਟ ਤੋਂ ਪੀਡੀਪੀ ਉਮੀਦਵਾਰ ਆਗਾ ਮੁਨਤਜ਼ਿਰ ਨੂੰ ਹਰਾਇਆ
8 Oct
1:28 PM
ਨੈਸ਼ਨਲ ਕਾਨਫਰੰਸ ਦੇ ਮੇਹਰ ਅਲੀ ਨੇ ਕੰਗਨ ਵਿਧਾਨ ਸਭਾ ਸੀਟ ਤੋਂ ਚੋਣ ਜਿੱਤੀ
8 Oct
1:16 PM
NC-ਕਾਂਗਰਸ ਗਠਜੋੜ ਰੁਝਾਨਾਂ ’ਚ ਅੱਗੇ, ਵਰਕਰਾਂ ਨੇ ਮਨਾਇਆ ਜਸ਼ਨ
8 Oct
1:01 PM
ਭਾਜਪਾ ਦੇ ਸ਼ਿਆਮ ਲਾਲ ਸ਼ਰਮਾ ਜੰਮੂ ਉੱਤਰੀ ਸੀਟ ਤੋਂ ਚੋਣ ਜਿੱਤੇ

 

ਨੌਸ਼ਹਿਰਾ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਸੁਰਿੰਦਰ ਚੌਧਰੀ ਨੇ ਭਾਜਪਾ ਦੇ ਰਵਿੰਦਰ ਰੈਨਾ ਨੂੰ ਹਰਾਇਆ।

ਕੁਪਵਾੜਾ ਤੋਂ ਪੀਡੀਪੀ ਉਮੀਦਵਾਰ ਮੁਹੰਮਦ ਫਯਾਜ਼ ਮੀਰ ਚੋਣ ਜਿੱਤੇ।

8 Oct
12:24 PM
ਬਸੋਹਲੀ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਲਾਲ ਸਿੰਘ ਹਾਰੇ

ਬਸੋਹਲੀ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਲਾਲ ਸਿੰਘ ਹਾਰ ਗਏ ਹਨ। ਇੱਥੇ ਭਾਜਪਾ ਦੇ ਦਰਸ਼ਨ ਕੁਮਾਰ ਕਰੀਬ 16 ਹਜ਼ਾਰ ਵੋਟਾਂ ਨਾਲ ਜੇਤੂ ਰਹੇ ਹਨ। ਚੌਧਰੀ ਲਾਲ ਸਿੰਘ ਨੇ 2014 ਵਿੱਚ ਭਾਜਪਾ ਤੋਂ ਚੋਣ ਲੜੀ ਸੀ ਅਤੇ ਜਿੱਤੇ ਵੀ ਸਨ, ਪਰ ਇਸ ਵਾਰ ਕਾਂਗਰਸ ਵੱਲੋਂ ਚੋਣ ਲੜਦਿਆਂ ਹਾਰ ਗਏ ਹਨ।

8 Oct
12:12 PM
ਹਜ਼ਰਤਬਾਲ ਤੋਂ ਨੈਸ਼ਨਲ ਕਾਨਫਰੰਸ ਦੀ ਜਿੱਤ

ਹਜ਼ਰਤਬਾਲ ਵਿਧਾਨ ਸਭਾ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਸਲਾਮ ਸਾਗਰ ਨੇ ਜਿੱਤ ਦਰਜ ਕਰ ਲਈ ਹੈ। ਉਨ੍ਹਾਂ ਨੇ PDP ਦੇ ਸੀਨੀਅਰ ਨੇਤਾ ਆਸੀਆ ਨਕਸ਼ ਨੂੰ ਹਰਾ ਦਿੱਤਾ ਹੈ।

8 Oct
11:41 AM
ਗੁਰੇਜ ਸੀਟ ਤੋਂ ਨੈਸ਼ਨਲ ਕਾਨਫਰੰਸ ਦੀ ਜਿੱਤ

ਗੁਰੇਜ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਨਜ਼ੀਰ ਅਹਿਮਦ ਖ਼ਾਨ 1049 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।

NC's Nazir Khan Wins Gurez Seat For 4th Consecutive Term

8 Oct
11:34 AM
ਨੈਸ਼ਨਲ ਕਾਨਫਰੰਸ ਪਾਰਟੀ ਰੁਝਾਨਾਂ ’ਚ ਅੱਗੇ

ਹੁਣ ਤੱਕ ਆਏ ਰੁਝਾਨਾਂ ਮੁਤਾਬਕ ਨੈਸ਼ਨਲ ਕਾਨਫਰੰਸ ਪਾਰਟੀ ਰੁਝਾਨਾਂ ’ਚ ਅੱਗੇ ਚੱਲ ਰਹੀ ਹੈ। 

ਇਸ ਨੂੰ ਵੇਖਦਿਆਂ ਪਾਰਟੀ ਦੇ ਸਮਰਥਕ ਜਸ਼ਨ ਮਨਾ ਰਹੇ ਹਨ।

8 Oct
11:04 AM
ਜਨਤਾ ਦਾ ਫੈਸਲਾ ਸਵੀਕਾਰ - ਭਾਜਪਾ ਦੇ ਸਹਿ-ਇੰਚਾਰਜ ਆਸ਼ੀਸ਼ ਸੂਦ
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣ ਨਤੀਜਿਆਂ ਦੇ ਰੁਝਾਨਾਂ ’ਤੇ ਜੰਮੂ-ਕਸ਼ਮੀਰ ਭਾਜਪਾ ਦੇ ਸਹਿ-ਇੰਚਾਰਜ ਆਸ਼ੀਸ਼ ਸੂਦ ਨੇ ਕਿਹਾ, '”ਲੋਕ ਜੋ ਵੀ ਫੈਸਲਾ ਲੈਣਗੇ, ਅਸੀਂ ਉਸ ਨੂੰ ਸਵੀਕਾਰ ਕਰਾਂਗੇ ਪਰ ਫਿਲਹਾਲ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ, ਪਰ ਅਜੇ ਬਹੁਤ ਕੁਝ ਹੋਣਾ ਬਾਕੀ ਹੈ।”
8 Oct
10:50 AM
ਕਿਸ਼ਤਵਾੜ ਸੀਟ ਤੋਂ ਭਾਜਪਾ ਦੇ ਸ਼ਗੁਨ ਪਰਿਹਾਰ ਅੱਗੇ

ਕਿਸ਼ਤਵਾੜ ਸੀਟ ਤੋਂ ਭਾਜਪਾ ਦੀ ਨੌਜਵਾਨ ਉਮੀਦਵਾਰ 29 ਸਾਲਾ ਸ਼ਗੁਨ ਪਰਿਹਾਰ ਅੱਗੇ ਚੱਲ ਰਹੀ ਹੈ। ਸ਼ਗੁਨ ਭਾਜਪਾ ਨੇਤਾ ਅਨਿਲ ਪਰਿਹਾਰ ਦੀ ਭਤੀਜੀ ਹੈ। 2008 ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਇੱਕ ਅੱਤਵਾਦੀ ਹਮਲੇ ਵਿੱਚ ਅਨਿਲ ਪਰਿਹਾਰ ਮਾਰਿਆ ਗਿਆ ਸੀ। ਇਸ ਅੱਤਵਾਦੀ ਹਮਲੇ ਵਿੱਚ ਸ਼ਗੁਨ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ।

8 Oct
10:37 AM
ਤਰਾਲ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਸੁਰਿੰਦਰ ਸਿੰਘ ਅੱਗੇ

ਉਰੀ ਵਿਧਾਨ ਸਭਾ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਸੱਜਾਦ ਸ਼ਫੀ ਅੱਗੇ ਚੱਲ ਰਹੇ ਹਨ।

ਸ਼੍ਰੀ ਮਾਤਾ ਵੈਸ਼ਨੋ ਦੇਵੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਬਲਦੇਵ ਰਾਜ ਸ਼ਰਮਾ ਅੱਗੇ ਚੱਲ ਰਹੇ ਹਨ।

8 October
10:00 AM
ਜੂੰਮ ਦੀਆਂ 43 ਸੀਟਾਂ ਵਿੱਚੋਂ BJP -22 'ਤੇ ਅੱਗੇ

ਜੂੰਮ ਦੀਆਂ 43 ਸੀਟਾਂ ਵਿੱਚੋਂ BJP -22 'ਤੇ ਅੱਗੇ