International

ਚੀਨ ‘ਚ ਕੋਰੋਨਾਵਾਇਰਸ ਦਾ ਕਹਿਰ ਜਾਰੀ

ਚੰਡੀਗੜ੍ਹ- ਚੀਨ ਵਿੱਚ ਕੋਰੋਨਾਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪੈ ਰਹੀਆਂ ਹਨ। ਚੀਨ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 1,765 ਤੱਕ ਪੁੱਜ ਚੁੱਕੀ ਹੈ ਤੇ 67,000 ਤੋਂ ਵੱਧ ਵਿਅਕਤੀ ਇਸ ਵਾਇਰਸ ਦੀ ਲਪੇਟ ਚ ਆ ਚੁੱਕੇ ਹਨ। ਰੋਜ਼ਾਨਾ ਸੈਂਕੜੇ ਜਾਨਾਂ ਜਾ ਰਹੀਆਂ ਹਨ। ਇਸ ਵਾਇਰਸ ਦੇ ਕਾਰਨ ਏਸ਼ੀਆ ਤੋਂ ਬਾਹਰ ਮੌਤ ਦਾ ਪਹਿਲਾ ਮਾਮਲਾ ਵੀ ਸਾਹਮਣੇ ਆ ਚੁੱਕਾ ਹੈ। ਫ਼ਰਾਂਸ ਘੁੰਮਣ ਗਈ 80 ਸਾਲਾ ਚੀਨੀ ਸੈਲਾਨੀ ਦੀ ਮੌਤ ਇਸੇ ਵਾਇਰਸ ਕਾਰਨ ਹੋਈ ਹੈ।

                 

 ਚੀਨ ਦੇ ਹੁਬੇਈ ਸੂਬੇ ਦੀ ਇਹ ਔਰਤ ਬੀਤੀ 16 ਜਨਵਰੀ ਨੂੰ ਫ਼ਰਾਂਸ ਗਈ ਸੀ ਤੇ ਉਸ ਨੂੰ ਬੀਮਾਰੀ ਕਾਰਨ ਬੀਤੀ 25 ਜਨਵਰੀ ਨੂੰ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ।ਚੀਨ ਦੇ ਕੌਮੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 2,641 ਨਵੇਂ ਮਾਮਲੇ ਸਾਹਮਣੇ ਆਏ ਸਨ ਤੇ ਸਨਿੱਚਰਵਾਰ ਨੂੰ 1,373 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਸੀ। ਚੀਨ ਤੋਂ ਇਲਾਵਾ ਹਾਂਗ ਕਾਂਗ ਚ ਵੀ ਇੱਕ ਵਿਅਕਤੀ ਦੀ ਮੌਤ ਹੋ ਗਈ।                                                                                              

ਹੁਣ ਤਾਂ ਚੀਨ ਨੂੰ ਨਕਦ ਰਕਮਾਂ ਰਾਹੀਂ ਇਸ ਵਾਇਰਸ ਦੀ ਲਾਗ ਫੈਲਣ ਦਾ ਡਰ ਸਤਾ ਰਿਹਾ ਹੈ। ਇਸੇ ਕਾਰਨ ਉੱਥੋਂ ਦੀ ਸਰਕਾਰ ਨੇ ਪ੍ਰਭਾਵਿਤ ਇਲਾਕਿਆਂ ਚ ਨਾ ਸਿਰਫ਼ ਮੌਜੂਦਾ ਨੋਟਾਂ ਤੇ ਸਿੱਕਿਆਂ ਦੀ ਵਰਤੋਂ ਉੱਤੇ ਰੋਕ ਲਾ ਦਿੱਤੀ ਹੈ, ਸਗੋਂ ਉਨ੍ਹਾਂ ਨੂੰ ਇਕੱਠਾ ਕਰ ਕੇ ਕੀਟਾਣੂਮੁਕਤ ਕਰਨ ਦੀ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਹੈ।ਵਿਸ਼ਵ ਸਿਹਤ ਸੰਗਠਨ (WHO) ਨੇ ਪਿਛਲੇ ਸਾਲ ਇਸ ਬੀਮਾਰੀ ਦੇ ਸਾਹਮਣੇ ਆਉਣ ਤੇ ਇਸ ਲਈ ਜ਼ਿੰਮੇਵਾਰ ਕੋਰੋਨਾ ਵਾਇਰਸ ਕਾਰਨ ਇਸ ਨੂੰ ਕੋਵਿਡ–19 ਦਾ ਨਾਂਅ ਦਿੱਤਾ ਹੈ। ਚੀਨੀ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੋਰੋਨਾ ਵਾਇਰਸ ਸਾਰਸਦਾ ਇੱਕ ਦੂਜਾ ਰੂਪ ਹੈ। ਇਸ ਬਿਮਾਰੀ ਦਾ ਇਲਾਜ ਲੱਬਣ ਦੀ ਕੋਸ਼ਿਸ ਹੱਲੇ ਤੱਕ ਕੀਤੀ ਜਾ ਰਹੀ ਹੈ।