India

ਹਰਿਆਣਾ ਦੀਆਂ 90 ਸੀਟਾਂ ’ਤੇ ਗਿਣਤੀ ਜਾਰੀ! ਸ਼ੁਰੂਆਤੀ ਰੁਝਾਨ ’ਚ ਕਾਂਗਰਸ ਨੂੰ ਬਹੁਮਤ, ਭਾਜਪਾ ਪਛੜੀ

ਬਿਉਰੋ ਰਿਪੋਰਟ: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਗਿਣਤੀ ਜਾਰੀ ਹੈ। ਪਹਿਲਾਂ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਗਈ। ਹੁਣ ਈਵੀਐਮ ਮਸ਼ੀਨਾਂ ਨਾਲ ਗਿਣਤੀ ਸ਼ੁਰੂ ਹੋ ਗਈ ਹੈ। ਸੀਐਮ ਨਾਇਬ ਸਿੰਘ ਸੈਣੀ ਪਿੱਛੇ ਚੱਲ ਰਹੇ ਹਨ ਜਦਕਿ ਵਿਨੇਸ਼ ਫੋਗਾਟ ਅਤੇ ਭੁਪੇਂਦਰ ਹੁੱਡਾ ਅੱਗੇ ਚੱਲ ਰਹੇ ਹਨ।

ਇਸ ਦੌਰਾਨ ਕਾਰਜਕਾਰੀ ਮੁੱਖ ਮੰਤਰੀ ਨਾਇਬ ਸੈਣੀ ਨੇ ਕੁਰੂਕਸ਼ੇਤਰ ਦੇ ਬ੍ਰਹਮਸਰੋਵਰ ਵਿੱਚ ਸਥਿਤ ਸ਼੍ਰੀ ਦੱਖਣਮੁਖੀ ਹਨੂੰਮਾਨ ਮੰਦਿਰ ਵਿੱਚ ਪੂਜਾ ਅਰਚਨਾ ਕੀਤੀ।

22 ਜ਼ਿਲ੍ਹਿਆਂ ਵਿੱਚ 93 ਗਿਣਤੀ ਕੇਂਦਰ ਬਣਾਏ ਗਏ ਹਨ। ਬਾਦਸ਼ਾਹਪੁਰ, ਗੁਰੂਗ੍ਰਾਮ ਅਤੇ ਪਟੌਦੀ ਵਿਧਾਨ ਸਭਾ ਸੀਟਾਂ ਦੀ ਗਿਣਤੀ ਲਈ ਦੋ-ਦੋ ਅਤੇ ਬਾਕੀ 87 ਸੀਟਾਂ ਲਈ ਇੱਕ-ਇੱਕ ਕੇਂਦਰ ਬਣਾਏ ਗਏ ਹਨ। 5 ਅਕਤੂਬਰ ਨੂੰ ਹੋਈਆਂ ਚੋਣਾਂ ‘ਚ ਸੂਬੇ ‘ਚ 67.90 ਫੀਸਦੀ ਵੋਟਿੰਗ ਹੋਈ ਸੀ, ਜੋ ਪਿਛਲੀਆਂ ਚੋਣਾਂ ਨਾਲੋਂ 0.03 ਫੀਸਦੀ ਘੱਟ ਹੈ।