Punjab

ਪੰਜਾਬ ਦੇ ਇਸ ਪਿੰਡ ਦੀ ਚੋਣ ਮੁਲਤਵੀ ! ਨਵੇਂ ਸਿਰੇ ਤੋਂ ਤਿਆਰ ਹੋਵੇਗੀ ਵੋਟਿੰਗ ਲਿਸਟ

ਬਿਉਰੋ ਰਿਪੋਰਟ – ਮੁਹਾਲੀ ਦੇ ਪਿੰਡ ਜਗਤਪੁਰਾ ਦੀ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ,ਮੁੜ ਤੋਂ ਚੋਣ ਲਈ ਨੋਟਿਫਿਕੇਸ਼ਨ ਜਾਰੀ ਕੀਤਾ ਜਾਵੇਗਾ । ਵੋਟਰ ਸੂਚੀ ਨੂੰ ਲੈਕੇ ਸਵਾਲ ਉੱਠੇ ਸਨ।
ਦਰਅਸਲ ਖ਼ਬਰ ਆਈ ਸੀ ਕਿ ਪਿੰਡ ਜਗਤਪੁਰਾ ਵਿੱਚ ਪੰਜਾਬੀ ਵਸਨੀਕਾਂ ਦੀਆਂ ਵੋਟਾਂ ਸਿਰਫ਼ 900 ਵਿਖਾਇਆ ਗਈਆਂ ਸਨ ਜਦਕਿ ਪ੍ਰਵਾਸੀਆਂ ਦੀਆਂ ਵੋਟਾਂ 6500 ਤੋਂ ਵੀ ਜ਼ਿਆਦਾ ਸਨ । ਯਾਨੀ ਤਕਰੀਬਨ 6 ਗੁਣਾ ਵੱਧ । ਜਿਸ ਦਾ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ । ਚੋਣ ਕਮਿਸ਼ਨ ਨੇ ਕਿਹਾ ਪਿੰਡ ਵਿੱਚ ਵੋਟਾਂ ਨੂੰ ਲੈਕੇ ਹੁਣ ਨਵੀਂ ਲਿਸਟ ਤਿਆਰ ਕੀਤੀ ਜਾਵੇਗੀ ।

ਪਿੰਡ ਦੇ ਲੋਕਾਂ ਨੇ ਅੰਮ੍ਰਿਤਧਾਰੀ ਵਿਅਕਤੀ ਨੂੰ ਸਰਪੰਚ ਬਣਾਉਣ ਲਈ ਸਹਿਮਤੀ ਬਣਾਈ ਸੀ ਪਰ ਪ੍ਰਵਾਸੀਆਂ ਦੀ ਵੋਟਾਂ ਵੱਧ ਹੋਣ ਦੀ ਵਜ੍ਹਾ ਕਰਕੇ ਹੁਣ ਪੰਚ ਚੁਣਨਾ ਵੀ ਮੁਸ਼ਕਿਲ ਹੋ ਗਿਆ ਸੀ ।
ਦਰਅਸਲ ਗੁਰਦੁਆਰਾ ਅੰਬ ਸਾਹਿਬ ਦੇ ਨਜ਼ਦੀਕ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ । ਜਗਤਪੁਰਾ ਦੇ ਨਜ਼ਦੀਕ ਕੁਝ ਜ਼ਮੀਨ ਖਰੀਦ ਕੇ ਸਰਕਾਰ ਨੇ ਪ੍ਰਵਾਸੀਆਂ ਨੂੰ ਵਸਾਇਆ ਹੈ । ਜਿਸ ਤੋਂ ਬਾਅਦ ਇੱਥੇ ਪ੍ਰਵਾਸੀ ਵੱਡਾ ਵੋਟ ਬੈਂਕ ਬਣ ਗਏ ਹਨ । ਇੰਨਾਂ ਦੀ ਗਿਣਤੀ 7 ਹਜ਼ਾਰ ਦੇ ਕਰੀਬ ਹੈ ।