Punjab

ਪੰਜਾਬ ਦੇ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ ’ਚ ਹੈਰਾਨ ਕਰਨ ਵਾਲਾ ਖ਼ੁਲਾਸਾ

ਬਿਉਰੋ ਰਿਪੋਰਟ – ਲੁਧਿਆਣਾ ਦੇ ਇੱਕ ਨਿੱਜੀ ਸਕੂਲ ਨੂੰ ਬੰਬ (LUDHIANA SCHOOL BOMB THREAT) ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਪੁਲਿਸ ਨੂੰ ਇਤਲਾਹ ਕੀਤੀ ਅਤੇ ਭਾਜੜਾਂ ਪੈ ਗਈਆਂ। ਫੌਰਨ ਸਕੂਲ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਸਕੂਲ ਦਾ ਚੱਪਾ-ਚੱਪਾ ਖੰਗਾਲਿਆ। ਧਮਕੀ ਸਕੂਲ ਦੇ ਪ੍ਰਿੰਸੀਪਲ ਦੇ ਈ-ਮੇਲ ‘ਤੇ ਆਈ ਸੀ ਜਦੋਂ ਪੁਲਿਸ ਜਾਂਚ ਕੀਤੀ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਸਕੂਲ ਨੂੰ 5 ਅਕਤੂਬਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਸਕੂਲ ਦਾ ਹੀ ਇੱਕ ਵਿਦਿਆਰਥੀ ਨਿਕਲਿਆ। ਪੁਲਿਸ ਨੇ ਮਾਮਲਾ ਟ੍ਰੇਸ ਕਰ ਲਿਆ ਹੈ ਤੇ 15 ਸਾਲਾ ਬੱਚੇ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਨੇ ਸਕੂਲ ਦੀ ਛੁੱਟੀ ਕਰਵਾਉਣ ਦੇ ਲ਼ਈ ਇਹ ਹਰਕਤ ਕੀਤੀ ਸੀ। ਉਸ ਨੇ ਜਾਅਲੀ ਈ-ਮੇਲ ਆਈਡੀ ਤਿਆਰ ਕੀਤਾ ਸੀ।

ਤਕਰੀਬਨ 5 ਮਹੀਨੇ ਪਹਿਲਾਂ ਦਿੱਲੀ ਦੇ ਸਵਾ ਸੌ ਸਕੂਲਾਂ ਨੂੰ ਬੰਬ ਨਾਲ ਉਡਾਉਣ ਦਾ ਈ-ਮੇਲ ਭੇਜਿਆ ਗਿਆ ਸੀ। ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਤਲਾਸ਼ੀ ਲਈ ਸੀ ਤਾਂ ਕੁਝ ਵੀ ਨਹੀਂ ਮਿਲਿਆ ਸੀ ਜਦੋਂ ਈ-ਮੇਲ ਦੀ ਜਾਂਚ ਹੋਈ ਸੀ ਤਾਂ ਪਤਾ ਚੱਲਿਆ ਸੀ ਇੱਕ ਵਿਦਿਆਰਥੀ ਨੇ ਸਕੂਲ ਵਿੱਚ ਛੁੱਟੀ ਕਰਵਾਉਣ ਇਹ ਸ਼ਰਾਰਤ ਕੀਤੀ ਸੀ। ਪੁਲਿਸ ਨੇ ਵਿਦਿਆਰਥੀ ਨੂੰ ਹਿਰਾਰਤ ਵਿੱਚ ਲੈਕੇ ਉਸ ਦੀ ਕਾਉਂਸਲਿੰਗ ਕੀਤੀ ਸੀ ਫਿਰ ਉਸ ਨੂੰ ਛੱਡ ਦਿੱਤਾ ਗਿਆ।

ਪਿਛਲੇ 2 ਮਹੀਨੇ ਦੌਰਾਨ ਪੰਜਾਬ ਦੇ ਕਈ ਏਅਰਪੋਰਟ,ਰੇਲਵੇ ਸਟੇਸ਼ਨ ਅਤੇ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀਆਂ ਮਿਲਦੀ ਰਹੀਆਂ ਹਨ। ਪਰ ਹਰ ਵਾਰ ਇਹ ਫੇਕ ਹੀ ਨਿਕਲੀਆਂ। ਪਰ ਪੁਲਿਸ ਨਾ ਚਾਹੁੰਦੇ ਹੋਵੇ ਵੀ ਇੰਨਾਂ ਧਮਕੀਆਂ ਨੂੰ ਹਲਕੇ ਵਿੱਚ ਨਹੀਂ ਲੈ ਸਕਦੀ ਹੈ ਇਸੇ ਲਈ ਪੂਰੀ ਜਾਂਚ ਦੇ ਬਾਅਦ ਹੀ ਪੁਲਿਸ ਨਤੀਜੇ ‘ਤੇ ਪਹੁੰਚ ਦੀ ਹੈ।