India Punjab

ਅੰਮ੍ਰਿਤਸਰ ਜੱਜ ਹਮਲੇ ਮਾਮਲੇ ’ਚ ਹਾਈਕੋਰਟ ਦਾ ਵੱਡਾ ਫੈਸਲਾ! ਪੰਜਾਬ ਦੀ ਥਾਂ ਹਰਿਆਣਾ ਨੂੰ ਸੌਂਪੀ ਜਾਂਚ

ਬਿਉਰੋ ਰਿਪੋਰਟ – ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ (DARBAR SAHIB AMRITSAR) ਦੇ ਦਰਸ਼ਨ ਦੌਰਾਨ ਹਾਈਕੋਰਟ (HIGH COURT) ਦੇ ਜੱਜ ਜਸਟਿਸ ਐਨ ਐਸ ਸ਼ੇਖਾਵਤ ਦੀ ਸੁਰੱਖਿਆ ਵਿੱਚ ਹੋਈ ਲਾਪਰਵਾਹੀ ਤੋਂ ਬਾਅਦ ਹਾਈਕੋਰਟ ਨੇ ਪੰਜਾਬ ’ਤੇ ਕੀਤੀ ਟਿੱਪਣੀ ਵਾਪਸ ਲੈ ਲਈ ਹੈ ਪਰ ਅਦਾਲਤ ਨੇ ਇਸ ਘਟਨਾ ਦੀ ਜਾਂਚ ਪੰਜਾਬ ਦੀ ਥਾਂ ਹਰਿਆਣਾ ਦੇ IPS ਅਧਿਕਾਰੀ ਨੂੰ ਸੌਂਪ ਕੇ ਕਿਧਰੇ ਨਾ ਕਿਧਰੇ ਮੁੜ ਤੋਂ ਪੰਜਾਬ ਪੁਲਿਸ ਦੀ ਜਾਂਚ ’ਤੇ ਬੇਭਰੋਸਗੀ ਜਤਾਈ ਹੈ।

ਅਦਾਲਤ ਨੇ ਜਾਂਚ ਦੀ ਜ਼ਿੰਮੇਵਾਰੀ ਹਰਿਆਣਾ ਦੀ IPS ਅਧਿਕਾਰੀ ਮਨੀਸ਼ਾ ਚੌਧਰੀ (HARYANA IPS MANISHA CHAOUDHARY) ਨੂੰ ਸੌਂਪੀ ਹੈ। ਚੌਧਰੀ ਇਸ ਸਮੇਂ ਪੰਚਕੂਲਾ ਵਿੱਚ AIG ਪ੍ਰਸ਼ਾਸਨ ਵਜੋਂ ਤਾਇਨਾਤ ਹਨ। ਉਹ ਇਸ ਤੋਂ ਪਹਿਲਾਂ ਚੰਡੀਗੜ੍ਹ ’ਚ SSP ਟ੍ਰੈਫਿਕ ਅਤੇ ਸੁਰੱਖਿਆ ਵਜੋਂ ਸੇਵਾ ਨਿਭਾਅ ਚੁੱਕੇ ਹਨ।

ਦਰਅਸਲ 22 ਸਤੰਬਰ ਨੂੰ ਜਸਟਿਸ ਐਨਐਸ ਸ਼ੇਖਾਵਤ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ASI ਅਸ਼ਵਨੀ ਐਸਕਾਰਟ ਗੱਡੀ ਸਮੇਤ ਮੌਜੂਦ ਸਨ। ਅਚਾਨਕ ਇੱਕ ਵਿਅਕਤੀ ਹਰਿਮੰਦਰ ਸਾਹਿਬ ’ਚ ਹਾਈ ਕੋਰਟ ਦੇ ਜੱਜ ਦੇ ਨਿੱਜੀ ਸੁਰੱਖਿਆ ਅਧਿਕਾਰੀ ਦੀ ਬੰਦੂਕ ਲੈ ਕੇ ਜੱਜ ਨੂੰ ਨੁਕਸਾਨ ਪਹੁੰਚਾਉਣ ਦੇ ਸੰਭਾਵੀ ਇਰਾਦੇ ਨਾਲ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਵੱਲ ਭੱਜਿਆ ਸੀ। PSO ਨੇ ਉਸਨੂੰ ਅੱਗੇ ਵਧਣ ਤੋਂ ਰੋਕਿਆ ਤੇ ਦੋਵੇਂ ਹੱਥੋ ਪਾਈ ਹੋ ਗਈ। ਇਸ ਤੋਂ ਬੰਦੂਕ ਖੋਣ ਵਾਲੇ ਸ਼ਖਸ ਨੇ ਆਪਣੇ ਸਿਰ ਵਿੱਚ ਗੋਲ਼ੀ ਮਾਰ ਲਈ।

ਹਾਈਕੋਰਟ ਨੇ ਇਸ ਮਾਮਲ ਨੂੰ ਬਹੁਤ ਹੀ ਸੰਜੀਦਾ ਨਾਲ ਲਿਆ ਅਤੇ ਜੱਜਾਂ ਦੀ ਸੁਰੱਖਿਆ ਦਾ ਜ਼ਿੰਮਾ ਪੰਜਾਬ ਤੋਂ ਹਟਾ ਕੇ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤਾ ਅਤੇ ਪੰਜਾਬ ਪੁਲਿਸ ਤੇ ਸਖ਼ਤ ਟਿੱਪਣੀਆਂ ਕੀਤੀ। ਬੀਤੇ ਦਿਨੀਂ ਅਦਾਲਤ ਵਿੱਚ ਪੰਜਾਬ ਸਰਕਾਰ ਨੇ ਟਿੱਪਣੀਆਂ ਵਾਪਸ ਲੈਣ ਦੀ ਅਪੀਲ ਕੀਤੀ ਸੀ ਜਿਸ ਨੂੰ ਚੀਫ਼ ਜਸਟਿਸ ਸ਼ੀਲ ਨਾਗੂ ਨੇ ਮਨਜ਼ੂਰ ਕਰਦੇ ਹੋਏ ਕਿਹਾ ਯਕੀਨਨ ਪੰਜਾਬ ਪੁਲਿਸ ਦੀ ਸੁਰੱਖਿਆ ਵਿੱਚ ਕੋਈ ਕਮੀ ਰਹਿ ਗਈ ਹੈ। ਪਰ ਇਸ ਅਦਾਲਤ ਦਾ ਪੰਜਾਬ ਦੇ ਪੁਲਿਸ ਮੁਲਾਜ਼ਮਾਂ ਦੇ ਵੱਕਾਰ ਜਾਂ ਇਮਾਨਦਾਰੀ ’ਤੇ ਕੋਈ ਵੀ ਨੁਕਸ ਕੱਢਣ ਦਾ ਇਰਾਦਾ ਨਹੀਂ ਸੀ।