Punjab

3 ਵਜੇ ਤੋਂ ਬਾਅਦ ਪੰਚਾਇਤ ਦਫ਼ਤਰ ‘ਦਰਵਾਜ਼ੇ ਬੰਦ’

ਸੂਬਾ ਚੋਣ ਕਮਿਸ਼ਨ ਵਲੋਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਲਈ ਅੱਜ ਦੁਪਹਿਰ ਤਿੰਨ ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ ਪਰ ਅੱਜ ਨਾਮਜ਼ਦਗੀਆਂ ਭਰਨ ਦੀ ਆਖਰੀ ਸਮਾਂ ਬੀਤਣ ਤੋਂ ਬਾਅਦ ਵੀ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਹਰਸਾ ਛੀਨਾ ਅਧੀਨ ਪੈਂਦੀਆਂ ਪੰਚਾਇਤਾਂ ਲਈ ਉਮੀਦਵਾਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਦੇਖੀਆਂ ਜਾ ਸਕਦੀਆਂ ਹਨ।

ਕਿਸੇ ਵੀ ਪੰਚਾਇਤੀ ਚੋਣਾਂ ਵਿਚ ਨਾਮਜ਼ਦਗੀਆਂ ਭਰਨ ਲਈ ਉਮੀਦਵਾਰਾਂ ਵਲੋਂ ਬਲਾਕ ਖੇਤੀਬਾੜੀ ਦਫ਼ਤਰ ਦੀਆਂ ਕੰਧਾਂ ਨੂੰ ਟੱਪਦੇ ਦੇਖੇ ਗਏ।

ਸੈਂਟਰ ਨੰਬਰ 8 ਦੇ ਰਿਟਰਨਿੰਗ ਅਫ਼ਸਰ ਮਾਸਟਰ ਰਵੀ ਸ਼ੰਕਰ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਅਸੀਂ 3 ਵਜੇ ਤੋਂ ਬਾਅਦ ਸਾਰੇ ਹੀ ਨਾਮਜ਼ਦਗੀ ਸੈਂਟਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਪਰ ਉਨ੍ਹਾਂ ਕਿਹਾ ਕਿ ਜੋ ਉਮੀਦਵਾਰ ਕੈਂਪਸ ਦੇ ਅੰਦਰ ਆ ਗਏ ਹਨ, ਉਨ੍ਹਾਂ ਦੇ ਨਾਮਜ਼ਦਜੀ ਫਾਰਮ ਚੈਕ ਕਰਨ ਤੋਂ ਬਾਅਦ ਹਰ ਹਾਲਤ ’ਚ ਜਮਾਂ ਕੀਤੇ ਜਾਣਗੇ, ਸਮਾਂ ਚਾਹੇ ਜਿੰਨਾ ਮਰਜ਼ੀ ਲੱਗ ਜਾਵੇ। ਲੋਹੀਆਂ ਦੇ ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਕਿਹਾ ਕਿ ਸਾਰੇ ਸੈਂਟਰਾਂ ’ਤੇ ਮਾਹੌਲ ਬਿਲਕੁਲ ਸ਼ਾਂਤ ਹੈ।