Punjab

ਪ੍ਰਵਾਸੀਆਂ ਦੀ ਕਲੋਨੀ ਨੂੰ ਪਿੰਡ ਨਾਲ ਜੋੜ ਪਿੰਡ ਦੀ ਹੋਂਦ ਕੀਤੀ ਖਤਮ! ਹਲਕਾ ਵਿਧਾਇਕ ਪ੍ਰਵਾਸੀਆਂ ਦੇ ਹੱਕ ਦੀ ਕੀਤੀ ਗੱਲ

ਬਿਉਰੋ ਰਿਪੋਰਟ – ਪੰਜਾਬ ਵਿਚ ਪ੍ਰਵਾਸੀਆਂ ਦੀ ਵਧਦੀ ਗਿਣਤੀ ਪੰਜਾਬੀਅਤ ਲਈ ਖਤਰਾ ਬਣਦੀ ਨਜ਼ਰ ਆ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਮੋਹਾਲੀ ਜ਼ਿਲ੍ਹੇ ਦੇ ਪਿੰਡ ਜਗਤਪੁਰਾ ਤੋਂ ਸਾਹਮਣੇ ਆਈ ਹੈ। ਜਿੱਥੇ ਪੰਜਾਬੀਆਂ ਦੀ ਥਾਂ ਬਿਹਾਰੀ ਸਰਪੰਚ ਬਣਦਾ ਦਿਖਾਈ ਦੇ ਰਿਹਾ ਹੈ। ਪਿੰਡ ਦੇ ਮੂਲਨਿਵਾਸੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਗਲਤ ਢੰਗ ਨਾਲ ਪ੍ਰਵਾਸੀਆਂ ਦੀ ਕਲੋਨੀ ਨੂੰ ਪਿੰਡ ਨਾਲ ਜੋੜ ਕੇ ਪਿੰਡ ਵਿਚੋਂ ਮੂਲਨਿਵਾਸੀਆਂ ਦੀ ਗਿਣਤੀ ਨੂੰ ਘਟਾਇਆ ਜਾ ਰਿਹਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਚੋਣ ਕਮਿਸ਼ਨ ‘ਤੇ ਵੀ ਪਿੰਡ ਦੇ ਮੂਲਨਿਵਾਸੀ ਲੋਕਾਂ ਨਾਲ ਸ਼ਰੇਆਮ ਧੱਕਾ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਬਿਨਾਂ ਕਿਸੇ ਕਾਨੂੰਨ ਤੋਂ ਜਬਰਨ ਪਿੰਡ ਜਗਤਪੁਰਾ ਨਾਲ ਪ੍ਰਵਾਸੀਆਂ ਦੀ ਕਲੋਨੀ ਨੂੰ ਜੋੜਿਆ ਜਾ ਰਿਹਾ ਹੈ, ਜਿਸ ਨਾਲ ਪਿੰਡ ਜਗਤਪੁਰੇ ਦੇ ਮੂਲ ਬਛਿੰਦਿਆਂ ਦੀ ਗਿਣਤੀ ਘੱਟ ਕੀਤੀ ਜਾ ਰਹੀ ਹੈ ਅਤੇ ਪ੍ਰਵਾਸੀਆਂ ਦੇ ਗਿਣਤੀ ਵਧਣ ਕਾਰਨ ਪਿੰਡ ਦੇ ਲੋਕਾਂ ਦੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ।

ਪਿੰਡ ਦੇ ਲੋਕਾਂ ਨੇ ਇਸ ਸਬੰਧੀ ਪਿਛਲੇ ਸਮੇਂ ਤੋਂ ਵਕੀਲ ਵੀ ਕੀਤਾ ਹੋਇਆ ਹੈ ਪਰ ਅਦਾਲਤਾਂ ਦੁਆਰਾ ਵੀ ਪ੍ਰਵਾਸੀਆਂ ਦੀ ਕਲੋਨੀ ਨੂੰ ਜਬਰਨ ਪਿੰਡ ਨਾਲ ਜੋੜਨ ਤੇ ਇਨਸਾਫ ਨਹੀਂ ਦਿੱਤਾ ਜਾ ਰਿਹਾ। ਦੱਸ ਦੇਈਏ ਕਿ ਪ੍ਰਵਾਸੀਆਂ ਦੀ ਗਿਣਤੀ ਮੂਲਨਿਵਾਸੀਆਂ ਨਾਲੋਂ ਕੀਤੇ ਵਧੇਰੇ ਹੈ। ਮੂਲਨਿਵਾਸੀਆਂ ਦੀਆਂ ਵੋਟਾਂ 900 ਦੇ ਕਰੀਬ ਹਨ  ਅਤੇ ਪ੍ਰਵਾਸੀਆਂ ਦੀ ਵੋਟਾਂ 6500 ਦੇ ਆਸ-ਪਾਸ ਹੈ। ਇਸ ਕਰਕੇ ਇਹ ਸਾਫ ਹੈ ਕਿ ਮੂਲਨਿਵਾਸੀਆਂ ਦੇ ਹੱਕ ਕੁਚਲੇ ਜਾ ਰਹੇ ਹਨ।

ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਨੇ ਕਲੋਨੀ ਨੂੰ ਪਿੰਡ ਨਾਲ ਜੋੜ ਕੇ ਪਿੰਡ ਦੀ ਹੋਂਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਿੰਡ ਵਾਸੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਨਿਰਾਸ਼ਾ ਜਾਹਿਰ ਕਰਦਿਆਂ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਨੇ ਕਿਸੇ ਵੀ ਕਲੋਨੀ ਨੂੰ ਪਿੰਡ ਨਾਲ ਨਹੀਂ ਜੋੜਿਆ ਗਿਆ ਪਰ ਮੌਜੂਦਾ ਸਰਕਾਰ ਨੇ ਪਿੰਡ ਨਾਲ ਧੱਕਾ ਕੀਤਾ ਹੈ।

ਇਸ ਸਬੰਧੀ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਕਹਿ ਰਿਹਾ ਹੈ ਕਿ ਜਗਤਪੁਰਾ ਕਲੋਨੀ ਦਾ ਹੁਣ ਤੱਕ ਕੋਈ ਵਾਲੀ ਵਾਰਸ ਨਹੀਂ ਸੀ ਪਰ ਹੁਣ ਇਸ ਨੂੰ ਜਗਤਪੁਰਾ ਪੰਚਾਇਤ ਨਾਲ ਜੋੜ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਪ੍ਰਵਾਸੀਆਂ ਨੂੰ ਕੋਈ ਵੀ ਸਹੂਲਤ ਨਹੀਂ ਮਿਲਦੀ ਸੀ ਅਤੇ ਫਾਰਮ ਟੈਸਟ ਕਰਨ ਵਿਚ ਦਿੱਕਤ ਆਉਂਦੀ ਸੀ ਪਰ ਹੁਣ ਉਹ ਪੰਚਾਇਤੀ ਚੋਣਾਂ ਵਿਚ ਆਪਣੇ ਨੁਮਾਇੰਦੇ ਖੜ੍ਹੇ ਕਰਕੇ ਪੰਚ ਅਤੇ ਸਰਪੰਚ ਵੀ ਬਣਾ ਸਕਦੇ ਹਨ।

ਇਹ ਵੀ ਪੜ੍ਹੋ –  ਨਾਮਜ਼ਦਗੀਆਂ ਦੇ ਆਖ਼ਰੀ ਦਿਨ ਗੁੰਡਾਗਰਦੀ ਦੀਆਂ ਹੱਦਾਂ ਪਾਰ! ਕਤਾਰਾਂ ’ਚ ਖੜੇ ਕੀਤੇ ‘ਡੰਮੀ ਉਮੀਦਵਾਰ!’ ਚੀਮਾ ਵੱਲੋਂ ਸਬੂਤ ਜਾਰੀ