Khetibadi Punjab

ਪਰਾਲੀ ਸਾੜਨ ਦੇ 179 ਹੋਏ ਮਾਮਲੇ, ਸਭ ਤੋਂ ਵੱਧ ਇਸ ਜ਼ਿਲ੍ਹੇ ‘ਚ ਸਾੜੀ ਗਈ ਪਰਾਲੀ

ਮੁਹਾਲੀ : ਝੋਨਾ (Paddy) ਮੰਡੀਆਂ ਵਿੱਚ ਪਹੁੰਚ ਰਿਹਾ ਹੈ ਤਾਂ ਉੱਥੇ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ਼ ਪੰਜਾਬ ਸਰਕਾਰ ਨੇ ਸਖਤੀ ਸ਼ੁਰੂ ਕਰ ਦਿੱਤੀ ਹੈ।ਸੂਬੇ ਵਿਚ ਕੱਲ੍ਹ ਪਰਾਲੀ ਦੇ 8 ਨਵੇਂ ਮਾਮਲੇ ਸਾਹਮਣੇ ਆਏ। ਜਿਸ ਨਾਲ ਹੁਣ ਕੁੱਲ੍ਹ ਮਾਮਲੇ 179 ਹੋ ਗਏ। ਸਭ ਤੋਂ ਵੱਧ ਅੰਮ੍ਰਿਤਸਰ ਤੋਂ 86 ਮਾਮਲੇ ਸਾਹਮਣੇ ਆਏ ਹਨ।

ਸੂਬੇ ‘ਚ 27 ਸਤੰਬਰ ਤੱਕ ਪਰਾਲੀ ਸਾੜਨ ਦੇ 98 ਮਾਮਲੇ ਸਾਹਮਣੇ ਆਏ ਸੀ, ਜੋ ਸਿਰਫ਼ ਛੇ ਦਿਨਾਂ ਵਿਚ ਵੱਧ ਕੇ 171 ਹੋ ਗਏ ਹਨ। ਪਰਾਲੀ ਸਾੜਨ ਦੇ ਸਭ ਤੋਂ ਵੱਧ 86 ਮਾਮਲੇ ਅੰਮ੍ਰਿਤਸਰ ਤੋਂ ਸਾਹਮਣੇ ਆਏ ਹਨ। ਵੀਰਵਾਰ ਨੂੰ ਜ਼ਿਲ੍ਹਾ ਅੰਮ੍ਰਿਤਸਰ ‘ਚ ਪਰਾਲੀ ਸਾੜਨ ਦੀਆਂ ਤਿੰਨ, ਗੁਰਦਾਸਪੁਰ ‘ਚ ਦੋ, ਜਲੰਧਰ ਵਿਚ ਇਕ ਅਤੇ ਤਰਨਤਾਰਨ ਵਿਚ ਦੋ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

ਹੁਣ ਤੱਕ ਕਿਹੜੇ ਜ਼ਿਲੇ ‘ਚ ਕਿੰਨੇ ਮਾਮਲੇ

ਅੰਮ੍ਰਿਤਸਰ 86, ਫਾਜ਼ਿਲਕਾ  01, ਸ੍ਰੀ ਫ਼ਤਹਿਗੜ੍ਹ ਸਾਹਿਬ 01, ਫਿਰੋਜ਼ਪੁਰ  11, ਗੁਰਦਾਸਪੁਰ  11, ਜਲੰਧਰ 09, ਕਪੂਰਥਲਾ 16, ਲੁਧਿਆਣਾ  02, ਮਲੇਰਕੋਟਲਾ 01, ਪਟਿਆਲਾ 02, ਰੋਪੜ 01, ਸੰਗਰੂਰ 06
ਮੁਹਾਲੀ 05,  ਨਵਾਂ ਸ਼ਹਿਰ 01, ਤਰਨਤਾਰਨ 26 ਮਾਮਲੇ ਸਾਹਮਣੇ ਆਏ ਹਨ।