India Manoranjan

ਹੇਮਾ ਮਾਲਿਨੀ ਨੇ ਪਤੀ ਧਰਮਿੰਦਰ ਲਈ ਮੋਦੀ ਸਰਕਾਰ ਤੋਂ ਮੰਗਿਆ ਸਨਮਾਨ! ‘ਮੰਤਰੀ ਬਣਨ ਨੂੰ ਲੈਕੇ ਦਿੱਤਾ ਬਿਆਨ’

ਬਿਉਰੋ ਰਿਪੋਰਟ – ਅਦਾਕਾਰ ਮਿਥੁਨ ਚੱਕਰਵਰਤੀ (Mithun Chakraborty) ਨੂੰ ਕੁਝ ਦਿਨ ਪਹਿਲਾਂ ਦਾਦਾ ਸਾਹਿਬ ਫਾਲਕੇ ਅਵਾਰਡ (Dadasaheb Phalke Award 2024) ਦੇਣ ਦਾ ਐਲਾਨ ਹੋਇਆ ਹੈ। ਉੱਧਰ ਅਦਾਕਾਰ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ (Dharmendra-Hema Malini) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਧਰਮਿੰਦਰ ਇਸ ਅਵਾਰਡ ਦੇ ਵੱਡੇ ਦਾਅਵੇਦਾਰ ਸਨ।

ਸਿਰਫ਼ ਇੰਨਾ ਹੀ ਨਹੀਂ, ਹੇਮਾ ਮਾਲਿਨੀ ਨੇ ਕਿਹਾ ਕਿ ਧਰਮਿੰਦਰ ਨੂੰ ਤਾਂ 15 ਸਾਲ ਪਹਿਲਾਂ ਹੀ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਨਵਾਜ਼ਿਆ ਜਾਣਾ ਚਾਹੀਦਾ ਸੀ। ਮੋਦੀ ਸਰਕਾਰ ਵਿੱਚ ਮੰਤਰੀ ਬਣਨ ਦੀ ਇੱਛਾ ਨੂੰ ਲੈ ਕੇ ਵੀ ਉਨ੍ਹਾਂ ਨੇ ਆਪਣਾ ਬਿਆਨ ਦਿੱਤਾ।

ਹਾਲਾਂਕਿ ਹੇਮਾ ਮਾਲਿਨੀ ਨੇ ਮਿਥੁਨ ਚੱਕਰਵਰਤੀ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਮਿਲਣ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹਰ ਸਾਲ ਕਿਸੇ ਇੱਕ ਕਲਾਕਾਰ ਨੂੰ ਇਹ ਅਵਾਰਡ ਮਿਲਦਾ ਹੈ। ਧਰਮਿੰਦਰ ਨੂੰ ਭਾਰਤੀ ਫਿਲਮ ਸਨਅਤ ਵਿੱਚ 50 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਭਾਰਤੀ ਸਿਨੇਮਾ ਨੂੰ ਉਨਾਂ ਦੀ ਵੱਡੀ ਦੇਣ ਹੈ।

ਹੇਮਾ ਮਾਲਿਨੀ ਨੂੰ ਜਦੋਂ ਮੋਦੀ ਸਰਕਾਰ ਵਿੱਚ ਮੰਤਰੀ ਬਣਨ ਦੇ ਅਹੁਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਅਦਾਕਾਰ ਦੇ ਰੂਪ ਵਿੱਚ ਬੈਲੰਸ ਬਿਠਾਉਣ ਵਿੱਚ ਮੁਸ਼ਕਿਲ ਆਉਂਦੀ ਹੈ ਇਸੇ ਲਈ ਉਹ ਮੰਤਰੀ ਨਹੀਂ ਬਣਨਾ ਚਾਹੁੰਦੇ। ਮੰਤਰੀ ਹੁੰਦੇ ਹੋਏ ਕਲਾਸਿਕਲ ਡਾਂਸਰ ਦੀ ਭੂਮਿਕਾ ਨਹੀਂ ਨਿਭਾ ਸਕਦੀ ਹਾਂ। ਇਸ ਨੂੰ ਮੈਨੂੰ ਮੰਤਰੀ ਨਹੀਂ ਬਣਨਾ ਹੈ, ਮੈਂ ਐੱਮਪੀ ਹੀ ਠੀਕ ਹਾਂ।